World Cup 2019 : ਮਹਾਂਯੁੱਧ ਲਈ ਤਿਆਰ ਕ੍ਰਿਕਟ ਦੇ ਯੋਧੇ

by mediateam

ਲੰਡਨ (ਵਿਕਰਮ ਸਹਿਜਪਾਲ) : ਆਈਸੀਸੀ ਵਿਸ਼ਵ ਕੱਪ ਦੀ 12ਵੀਂ ਲੜੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ ਜਿਥੇ 10 ਟੀਮਾਂ ਕ੍ਰਿਕਟ ਦਾ ਸਰਤਾਜ ਬਣਨ ਲਈ ਜੱਦੋ-ਜਹਿਦ ਕਰਨਗੀਆਂ। 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣਗੇ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਹੁਣ ਤੱਕ ਇੱਕ ਵੀ ਵਿਸ਼ਵ ਕੱਪ ਖ਼ਿਤਾਬ ਨਹੀਂ ਜਿੱਤਿਆ ਹੈ। ਇਸ ਲੜੀ ਵਿੱਚ ਟੂਰਨਾਮੈਂਟ ਦੇ ਰੂਪਾਂ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ ਇਸ ਵਾਸ ਟੀਮਾਂ ਨੂੰ ਸਮੂਹਾਂ ਵਿੱਚ ਨਹੀਂ ਵੰਡਿਆ ਗਿਆ।

ਇਸ ਵਾਰ ਹਰ ਟੀਮ ਨੂੰ ਹਰ ਟੀਮ ਨਾਲ ਮੈਚ ਖੇਡਣੇ ਹੋਣਗੇ ਅਤੇ ਸੈਮੀਫ਼ਾਈਨਲ ਵਿੱਚ ਵੀ ਉਹ ਹੀ ਟੀਮਾਂ ਪਹੁੰਚਣਗੀਆਂ ਜੋ ਲੀਗ ਦੌਰ ਦੇ ਅੰਤ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ਦੇ 4 ਵਿੱਚ ਹੋਣਗੀਆਂ। ਇੱਕ ਟੀਮ ਕੁੱਲ 9 ਮੈਚ ਖੇਡੇਗੀ। ਬਦਲੇ ਹੋਏ ਰੂਪ ਕਾਰਨ ਇਸ ਵਾਰ ਦਾ ਟੂਰਨਾਮੈਂਟ ਥੋੜਾ ਲੰਬਾ ਜਰੂਰ ਹੋ ਸਕਦਾ ਹੈ ਪਰ ਰੁਮਾਂਚ ਦੀ ਕਮੀ ਸ਼ਾਇਦ ਹੀ ਰਹੇ। ਇਸ ਗੱਲ ਦਾ ਅੰਦਾਜ਼ਾ ਅਭਿਆਸ ਮੈਚਾਂ ਤੋਂ ਹੋ ਗਿਆ ਹੈ। ਇਸ ਤਰ੍ਹਾਂ ਦੇ ਰੂਪ ਵਿੱਚ ਆਮ ਤੌਰ ਤੇ ਵਧੀਆ ਮੁਕਾਬਲੇ ਦੇਖਣ ਨੂੰ ਮਿਲਦੇ ਹਨ। ਆਈਪੀਐੱਲ ਇਸ ਦੀ ਬਹੁਤ ਵਧੀਆ ਉਦਾਹਰਣ ਹੈ। 

ਮੁਕਾਬਲੇ ਵਿੱਚ ਮੈਦਾਨ ਵੀ ਤਿਆਰ

ਟੂਰਨਾਮੈਂਟ ਦੇ ਮੈਚ ਕੁੱਲ 11 ਮੈਦਾਨਾਂ 'ਤੇ ਖੇਡੇ ਜਾਣਗੇ। ਇੰਨ੍ਹਾਂ ਵਿੱਚ ਬ੍ਰਿਸਟਲ ਦਾ ਕਾਉਂਟੀ ਮੈਦਾਨ, ਲੰਡਨ ਦਾ ਲਾਡਰਜ਼, ਨਾਟਿੰਘਮ ਦਾ ਟ੍ਰੈਂਟਬ੍ਰਿਜ ਮੈਦਾਨ, ਮੈਨਚੈਸਟਰ ਦਾ ਓਲਡ ਟ੍ਰੈਫ਼ਡਰ, ਟਾੱਟਨ ਦਾ ਕਾਉਂਟੀ ਮੈਦਾਨ, ਲੰਡਨ ਦਾ ਦ ਓਵਲ, ਚੈਸਟਰ ਲੀ ਸਟ੍ਰੀਟ ਦਾ ਰਿਵਰ ਸਾਇਡ ਮੈਦਾਨ, ਲੀਡਜ਼ ਦਾ ਹੇਂਡਿਗਲੇ, ਬਰਮਿੰਘਮ ਦਾ ਅਜਬੈਸਟਨ, ਸਾਉਥੈਮਟਨ ਦਾ ਦ ਰੋਜ਼ ਬਾਉਲ, ਕਾਡ੍ਰਿਫ਼ ਦਾ ਸੋਫਿਆ ਗਾਰਡਨਜ਼ ਸ਼ਾਮਲ ਹਨ।ਤੁਹਾਨੂੰ ਦੱਸ ਦਈਏ ਕਿ ਭਾਰਤੀ ਸਮੇਂ ਮੁਤਾਬਕ ਮੈਚ ਦੁਪਹਿਰ 3.00 ਵਜੇ ਤੋਂ ਸ਼ੁਰੂ ਹੋਣਗੇ ਜਦਿਕ ਕੁੱਝ ਮੈਚ ਸ਼ਾਮ 6.00 ਵਜੇ ਤੋਂ ਖੇਡੇ ਜਾਣਗੇ।

More News

NRI Post
..
NRI Post
..
NRI Post
..