World Cup 2019 : ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

by mediateam

ਲੰਡਨਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਵਰਲਡ ਕੱਪ 2019 ਦਾ ਦੂਜਾ ਮੁਕਾਬਲਾ ਵੈਸਟਇੰਡੀਜ਼ ਤੇ ਪਾਕਿਸਤਾਨ ਦੇ 'ਚ ਟਰੇਂਟ ਬ੍ਰਿਜ, ਨਾਟਿੰਘਮ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਕੁਝ ਖਾਸ ਕਮਾਲ ਨਹੀਂ ਵਿਖਾ ਸਕੀ ਤੇ ਪੂਰੀ ਟੀਮ ਸਿਰਫ਼ 105 ਦੌੜਾਂ 'ਤੇ ਢੇਰ ਹੋ ਗਈ। 

ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਮਹਿਜ਼ 106 ਦੌੜਾਂ ਦਾ ਟਿੱਚਾ ਦਿੱਤਾ। ਜਿਸ ਨੂੰ ਵੈਸਟਇੰਡੀਜ਼ ਨੇ 3 ਵਿਕਟਾਂ ਗੁਆ ਕੇ 13.4 ਓਵਰਾਂ ਤੱਕ ਬੜੀ ਹੀ ਆਸਾਨੀ ਨਾ ਹਾਸਲ ਕਰ ਲਿਆ ਤੇ ਮੈਚ ਆਪਣੀ ਝੋਲੀ 'ਚ ਪਾ ਲਿਆ। ਵੈਸਟਇੰਡੀਜ਼ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।