ਅੱਜ ਮੈਦਾਨ ‘ਚ ਭਿੜਣਗੀਆਂ ਇੰਡੀਆ ਅਤੇ ਨਿਊਜ਼ੀਲੈਂਡ ਦੀ ਟੀਮਾਂ, ਕੀ ਤੀਜਾ ਮੈਚ ਵੀ ਜਿੱਤੇਗੀ ਭਾਰਤੀ ਟੀਮ

by mediateam

ਖੇਡ ਡੈਸਕ: ਵਰਲਡ ਕੱਪ 2018 ਦਾ ਅੱਜ 18ਵਾਂ ਮੈਚ ਹੈ। ਅੱਜ ਦਾ ਮੈਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੀਆ ਜਾਣਾ ਹੈ। ਦੋਵੇਂ ਟੀਮਾਂ ਇਸ ਟੂਰਨਾਮੈਂਟ ‘ਚ ਅਜੇ ਤਕ ਇੱਕ ਵੀ ਮੈਚ ਨਹੀ ਹਾਰੀਆਂ। ਇਸੇ ਦੇ ਨਾਲ ਭਾਰਤੀ ਟੀਮ ਦੀ ਨਜ਼ਰ ਵੀ ਤੀਜੀ ਜਿੱਤ ‘ਤੇ ਹੈ। ਦੋਵੇਂ ਟੀਮਾਂ 20 ਸਾਲ ਬਾਅਦ ਇਸ ਮੈਦਾਨ ‘ਤੇ ਆਹਮੋ-ਸਾਹਮਣੇ ਆਉਣਗੀਆਂ। ਇਸ ਦੇ ਨਾਲ ਹੀ ਭਾਰਤੀ ਟੀਮ ਅੱਜ ਦੇ ਮੈਚ ‘ਚ ਸ਼ਿਖਰ ਧਵਨ ਤੋਂ ਬਗੈਰ ਹੈ ਮੈਦਾਨ ‘ਚ ਉਤਰ ਰਹੀ ਹੈ ਅਤੇ ਉਨ੍ਹਾਂ ਦੀ ਥਾਂ ਲੋਕੇਸ਼ ਰਾਹੁਲ, ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰਨਗੇ।


ਦੋਵਾਂ ਟੀਮਾਂ ‘ਚ ਹੁਣ ਤਕ ਕੁਲ 106 ਮੈਚ ਹੋਏ ਹਨ। ਜਿਸ ‘ਚ ਭਾਰਤ 55 ਮੈਚ ਜਿੱਤੀ ਅਤੇ ਨਿਊਜ਼ੀਲ਼ੈਂਡ ਨੇ 45 ਮੈਚਾਂ ‘ਚ ਕਾਮਯਾਬੀ ਹਾਸਲ ਕੀਤੀ ਜਦਕਿ ਇੱਕ ਮੈਚ ਟਾਈ ਰਿਹਾ। ਪੰਜ ਮੈਚਾਂ ਬੇਨਤੀਜਾ ਅੇਲਾਨੇ ਗਏ। ਸਿਰਫ ਵਰਲਡ ਕੱਪ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਅੱਠਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਨਾਲ ਭਾਰਤ ਤਿੰਨ ਅਤੇ ਨਿਊਜ਼ੀਲ਼ੈਂਡ ਚਾਰ ਮੁਕਾਬਲੇ ਜਿੱਤ ਚੁੱਕਿਆ ਹੈ।


ਮੌਸਮ ਅਤੇ ਪਿੱਚ ਦੀ ਗੱਲ ਕਰੀਏ ਤਾਂ ਨਾਟਿੰਘਮ ‘ਚ ਵੀਰਵਾਰ ਨੂੰ ਬਾਰਸ਼ ਦੀ ਸੰਭਾਵਨਾ ਹੈ। ਪੂਰੇ ਮੈਚ ਦੌਰਾਨ ਬੱਦਲ ਛਾਏ ਰਹਿਣਗੇ। ਤਾਪਮਾਨ 11-12 ਡਿਗਰੀ ਰਹੇਗਾ। ਪਿੱਚ ਤੇਜ਼ ਗੇਂਦਬਾਜ਼ਾਂ ਲਈ ਸਹੀ ਹੈ ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ। ਸਕੌਰ ਚੇਜ਼ ਦੇ ਦੌਰਾਨ ਪਿੱਚ ‘ਤੋਂ ਬੱਲੇਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..