ਰੌਮਾਚਕ ਦੌਰ ‘ਚ ਪੁੱਜਾ ਵਿਸ਼ਵ ਕਬੱਡੀ ਕੱਪ, ਅੱਜ ਭਾਰਤ ਤੇ ਇਰਾਨ ਦਾ ਮੁਕਾਬਲਾ

by

ਲਾਹੌਰ/ਜਲੰਧਰ (ਇੰਦਰਜੀਤ ਸਿੰਘ ਚਾਹਲ) : ਪਾਕਿਤਸਾਨ ਦੇ ਵਿਚ ਕਰਵਾਇਆ ਜਾ ਰਿਹਾ ਵਿਸ਼ਵ ਕਬੱਡੀ ਕੱਪ-2020 ਰੌਮਾਚਕ ਦੌਰ ਵਿਚ ਪਹੁੰਚ ਗਿਆ ਹੈ। ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਤਿੰਨ ਮੁਕਾਬਲੇ ਖੇਡੇ ਗਏ। ਪਹਿਲੇ ਮੁਕਾਬਲੇ ਵਿਚ ਕਨੇਡਾ  ਨੇ ਅਜਰਬਾਈਜਨ ਦੀ ਟੀਮ ਨੂੰ 40-31 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲਾ ਜਿੱਤ ਦਾ ਸੁਆਦ ਚੱਕਿਆ। ਪਰ ਇਸ ਮੁਕਾਬਲੇ ਵਿਚ ਅਜ਼ਰਬਾਈਜਨ ਨੇ ਵੀ ਸ਼ਾਨਦਾਰ ਖੇਡ ਦਿਖਾਈ ਤੇ ਕਨੇਡਾ ਨੂੰ ਅਸਾਨੀ ਜਿੱਤ ਦਰਜ ਨਹੀ ਕਰਨ ਦਿੱਤੀ। ਮੈਚ 'ਚ ਕਨੇਡਾ ਦੇ ਖਿਡਾਰੀ ਨਵੀਨ ਨੂੰ ਬੈਸਟ ਰੇਡਰ ਅਤੇ ਰਵੀ ਕੁਮਾਰ ਨੂੰ ਬੈਸਟ ਜਾਫੀ ਦਾ ਖਿਤਾਬ ਦਿੱਤਾ ਗਿਆ। 

ਦੂਜੇ ਮੁਕਾਬਲੇ ਵਿਚ ਇਰਾਨ ਦੀ ਟੀਮ ਨੇ ਇਕ ਫਿਰ ਉਲਟਫੇਰ ਕਰਦੇ ਹੋਏ ਜਰਮਨੀ ਦੀ ਟੀਮ ਨੂੰ 55-23 ਦੇ ਫਰਕ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਦਰਜ ਕੀਤੀ। ਇਸ ਮੈਚ ਵਿਚ ਦੋਵਾਂ ਟੀਮਾਂ ਨੇ ਖਿਡਾਰੀਆਂ ਦਰਸ਼ਕਾਂ ਖੂਬ ਮੰਨੋਰੰਜਨ ਕੀਤਾ। ਇਰਾਨ ਇਸ ਜਿੱਤ ਨਾਲ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਤੀਸਰੇ ਮੁਕਾਬਲੇ ਵਿਚ ਇਗਲੈਡ ਦੀ ਟੀਮ ਨੂੰ ਦੋ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਦਰਜ ਕਰਦੇ ਹੋਏ ਸੀਰੀਆ ਲਿਓਨ ਦੀ ਟੀਮ ਨੂੰ 41-26 ਅੰਕਾਂ ਦੇ ਫਰਕ ਨਾਲ ਹਰਾਇਆ।

13 ਫਰਵਰੀ ਨੂੰ ਤਿੰਨ ਅਹਿਮ ਮੁਕਾਬਲੇ ਖੇਡੇ ਜਾਣਗੇ। ਜਿਸ ਵਿਚ ਦੁਪਹਿਰ ਡੇਢ ਵਜੇ ਭਾਰਤ ਦਾ ਮੁਕਾਬਲਾ ਇਰਾਨ ਨਾਲ ਖੇਡਿਆ ਜਾਵੇਗਾ। ਇਰਾਨ ਦੀ ਟੀਮ ਪੂਰੀ ਤਰ੍ਹਾਂ ਨਾਲ ਲੈਅ ਵਿਚ ਹੈ ਤੇ ਭਾਰਤ ਨੂੰ ਪੂਰੀ ਤਰ੍ਹਾਂ ਨਾਲ ਸਾਵਧਾਨ ਰਹਿਣਾ ਹੋਵੇਗਾ। ਦੂਜੇ ਮੁਕਾਬਲੇ ਵਿਚ ਸੀਰੀਆ ਲਿਓਨ ਦਾ ਮੁਕਾਬਲਾ ਦੁਪਹਿਰ 2.45 ਤੇ ਜਰਮਨੀ ਦੀ ਟੀਮ ਨਾਲ ਹੋਵੇਗਾ ਅਤੇ ਤੀਜੇ ਤੇ ਆਖਰੀ ਮੁਕਾਬਲੇ ਵਿਚ ਪਾਕਿਸਤਾਨ ਦੀ ਟੀਮ ਅਸਟੇਲੀਆ ਦੀ ਟੀਮ ਨਾਲ ਭਿੜੇਗੀ। ਪਰ ਸਭ ਦੀਆਂ ਨਜ਼ਰਾਂ ਇਰਾਨ ਤੇ ਭਾਰਤ ਦੇ ਮੁਕਾਬਲੇ ਤੇ ਰਹਿਣ ਵਾਲੀਆਂ ਹਨ।