ਭਾਰਤੀ ਕਬੱਡੀ ਟੀਮ ਪੁੱਜੀ ਪਾਕਿਸਤਾਨ , ਵਿਸ਼ਵ ਕੱਪ ਵਿੱਚ ਲਵੇਗੀ ਹਿੱਸਾ

by mediateam

ਲਾਹੌਰ , 08 ਫਰਵਰੀ ( NRI MEDIA )

ਪਾਕਿਸਤਾਨ ਦੀ ਧਰਤੀ ਤੇ ਪਹਿਲੀ ਵਾਰ ਕਰਵਾਏ ਜਾ ਰਹੇ ਸਰਕਲ ਸਟਾਇਲ ਵਿਸ਼ਵ ਕੱਪ ਦੀਆਂ ਉਡੀਕਾਂ ਖਤਮ ਹੋ ਗਈਆ ਹਨ। ਪਾਕਿਸਤਾਨ ਵਿਚ 9 ਤੋਂ 16 ਫਰਵਰੀ ਤਕ ਹੋ ਰਹੇ ਵਿਸ਼ਵ ਕੱਪ ਕਬੱਡੀ ਵਿਚ ਭਾਰਤ, ਪਾਕਿਤਸਾਨ, ਕਨੇਡਾ, ਇੰਗਲੈਡ, ਅਸਟੇਲੀਆ, ਜਰਮਨੀ, ਕੀਨੀਆ, ਇਰਾਨ, ਸੀਰੀਆ ਲਿਓਨ ਆਦਿ ਦੁਨੀਆ ਦੇ 10 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।  ਵਿਸ਼ਵ ਕੱਪ ਦੇ ਮੁਕਾਬਲੇ ਪੰਜਾਬ ਸਟੇਡੀਅਮ ਲਾਹੌਰ, ਫੈਜ਼ਲਾਬਾਦ ਤੇ ਗੁਜਰਾਤ ਦੇ ਮੈਦਾਨ ਖੇਡੇ ਜਾਣਗੇ।


ਇਸ ਨੂੰ ਲੈ ਕੇ ਭਾਰਤ ਦੀ ਟੀਮ ਅੱਜ ਵਾਹਗਾ ਅਟਾਰੀ ਬਾਰਡਰ ਦੇ ਰਾਹੀ ਪਾਕਿਸਤਾਨ ਪੁੱਜੀ ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ , ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਫੈਨਸ ਵੀ ਉਨ੍ਹਾਂ ਦੇ ਨਾਲ ਫੋਟੋਆਂ ਖਿਚਵਾਉਣ ਲਈ ਪੁੱਜੇ , ਭਾਰਤੀ ਟੀਮ ਵੀ ਇਸ ਮੌਕੇ ਬੇਹੱਦ ਖੁਸ਼ ਦਿਖਾਈ ਦੇ ਰਹੀ ਸੀ |