ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਫਿਜੀਓਥਰੇਪੀ ਡੇ

by nripost

ਅੰਮ੍ਰਿਤਸਰ (ਨੇਹਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜੀਓਥੈਰਪੀ ਵਿਭਾਗ ਵੱਲੋਂ ਵਾਈਸ-ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਫਿਜੀਓਥਰੇਪੀ ਡੇ ਦਾ ਆਯੋਜਨ ਕੀਤਾ ਗਿਆ।

ਵਿਭਾਗ ਦੀ ਮੁਖੀ ਪ੍ਰੋਫੈਸਰ ਡਾ. ਸਤਵਿੰਦਰਜੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਦੀ ਮਹੱਤਤਾ ਅਤੇ ਸਿਹਤਮੰਦ ਬੁਢਾਪੇ ਵਿੱਚ ਫਿਜ਼ੀਓਥੈਰੇਪੀ ਅਭਿਆਸਾਂ ਦੇ ਯੋਗਦਾਨ ’ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਪ੍ਰੋਫੈਸਰ ਡਾ. ਵਸੁੰਧਰਾ ਸੰਬਿਆਲ, ਡੀਨ ਲਾਈਫ ਸਾਇੰਸਿਜ਼ ਨੇ ਦਿਵਸ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਖੇਤਰ ਦੀ ਪ੍ਰਸਿੱਧ ਫਿਜ਼ੀਓਥੈਰੇਪਿਸਟ ਡਾ. ਮਨੀਸ਼ਾ ਉੱਤਮ ਨੇ 'ਫਿਜ਼ੀਓਥੈਰੇਪੀ ਵਿੱਚ ਤਰੱਕੀ ਅਤੇ ਸਿਹਤਮੰਦ ਬੁਢਾਪਾ: ਲੰਬੀ ਉਮਰ ਦੀ ਕੁੰਜੀ' ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਪੇਸ਼ ਕੀਤਾ।

ਬੀਪੀਟੀ ਅਤੇ ਐਮਪੀਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਡੀਕਲੇਮੇਸ਼ਨ ਮੁਕਾਬਲੇ ਨੇ ਵਿਦਿਆਰਥੀਆਂ ਦੀਆਂ ਜਨਤਕ ਬੋਲਣ ਦੀਆਂ ਮੁਹਾਰਤਾਂ ਨੂੰ ਵਧਾਇਆ, ਜਦਕਿ ਕੁਇਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਪੇਸ਼ਕਾਰੀ ਅਤੇ ਖੋਜ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ। ਵਿਦਿਆਰਥੀਆਂ ਨੇ ਇੱਕ ਸਿਰਜਣਾਤਮਕ ਸਕਿੱਟ ਵੀ ਪੇਸ਼ ਕੀਤੀ, ਜਿਸ ਵਿੱਚ ਸਿਹਤਮੰਦ ਜੀਵਨ ਲਈ ਫਿਜ਼ੀਓਥੈਰੇਪੀ ਦੀ ਦਰਦ ਨਿਵਾਰਣ ਵਿੱਚ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਗਿਆ।

ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਅੰਚਲ ਅਰੋੜਾ, ਡਾ. ਸੁਪ੍ਰੀਆ, ਡਾ. ਮਨਪ੍ਰੀਤਬੀਰ ਕੌਰ, ਡਾ. ਸ਼ਰਨਪ੍ਰੀਤ ਕੌਰ, ਡਾ. ਰਮਨ ਗੋਰਾਇਆ, ਡਾ. ਹਰਦੀਕਾ, ਡਾ. ਸੁਬਨੂਰ ਸਿੰਘ ਅਤੇ ਹੋਰ ਸ਼ਾਮਲ ਸਨ।

More News

NRI Post
..
NRI Post
..
NRI Post
..