ਹਾਈਕੋਰਟ ਤੋਂ ਗਿਆਨਵਾਪੀ ‘ਤੇ ਮੁਸਲਿਮ ਪੱਖ ਨੂੰ ਝਟਕਾ, ਵਿਆਸ ਜੀ ਬੇਸਮੈਂਟ ‘ਚ ਜਾਰੀ ਰਹੇਗੀ ਪੂਜਾ

by jagjeetkaur

ਵਾਰਾਣਸੀ ਸਥਿਤ ਗਿਆਨਵਾਪੀ ਮਸਜਿਦ ਦੇ ਦੱਖਣੀ ਬੇਸਮੈਂਟ 'ਚ ਇਲਾਹਾਬਾਦ ਹਾਈ ਕੋਰਟ ਤੋਂ ਇਜ਼ਾਜ਼ਤ ਦੇ ਮੁੱਦੇ 'ਤੇ ਮੁਸਲਿਮ ਪੱਖ ਨੂੰ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਸੋਮਵਾਰ ਯਾਨੀ ਅੱਜ ਮੁਸਲਿਮ ਪੱਖ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਤਹਿਖਾਨੇ ਵਿੱਚ ਵਿਆਸ ਜੀ ਦੀ ਪੂਜਾ ਜਾਰੀ ਰਹੇਗੀ। ਜਸਟਿਸ ਰੋਹਿਤ ਰੰਜਨ ਅਗਰਵਾਲ ਦੀ ਸਿੰਗਲ ਬੈਂਚ ਨੇ ਇਹ ਫੈਸਲਾ ਦਿੱਤਾ ਹੈ।

ਜਿਲ੍ਹਾ ਜੱਜ ਵੱਲੋਂ ਗਿਆਨਵਾਪੀ 'ਤੇ ਜੋ ਹੁਕਮ ਦਿੱਤਾ ਗਿਆ ਹੈ, ਉਹ ਹੀ ਰਹੇਗਾ।ਪਹਿਲੇ ਹੁਕਮਾਂ ਅਨੁਸਾਰ ਬੇਸਮੈਂਟ 'ਚ ਪੂਜਾ ਹੁੰਦੀ ਰਹੇਗੀ। ਹਾਲਾਂਕਿ ਮੁਸਲਿਮ ਪੱਖ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦਾ ਹੈ। ਹਿੰਦੂ ਪੱਖ ਵੱਲੋਂ ਵਕੀਲ ਵਿਸ਼ਨੂੰ ਸ਼ੰਕਰ ਜੈਨ ਅੱਜ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਇਲਾਹਾਬਾਦ ਹਾਈ ਕੋਰਟ ਨੇ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ (AIMC) ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਮੁਸਲਿਮ ਪੱਖ ਨੇ ਬੇਸਮੈਂਟ 'ਚ ਪੂਜਾ ਦੀ ਇਜਾਜ਼ਤ ਦੇਣ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੀ। ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।