ਬਰੈਂਪਟਨ ‘ਚ ‘ਸ਼੍ਰੀ ਭਗਵਦ ਗੀਤਾ’ ਪਾਰਕ ਦੇ ਚਿੰਨ ਨਾਲ ਹੋਈ ਗਲਤ ਹਰਕੱਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵਲੋਂ ਟਰਾਇਰਜ ਪਾਰਕ ਦਾ ਬਦਲ ਕੇ 'ਸ਼੍ਰੀ ਭਗਵਦ ਗੀਤਾ' ਪ੍ਰਕਲ ਰੱਖਿਆ ਗਿਆ ਸੀ। ਇਸ ਬਾਰੇ ਮੇਅਰ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ। ਮੇਅਰ ਨੇ ਕਿਹਾ ਕਿ ਰੱਥ ਤੇ ਕ੍ਰਿਸ਼ਨ ਤੇ ਹੋਰ ਵੀ ਸੰਸਕ੍ਰਿਤੀਆਂ ਦੀ ਮੂਰਤੀਆਂ ਰੱਖਿਆ ਜਾਣਿਆ ਸੀ। ਇਹ ਪਾਰਕ 3.75 ਏਕੜ ਵਿੱਚ ਫੈਲਿਆ ਹੋਇਆ ਹੈ।

ਦੱਸ ਦਈਏ ਕਿ ਸ਼੍ਰੀ ਭਗਵਦ ਗੀਤਾ ਪਾਰਕ ਦਾ ਨਾਂ ਪਵਿੱਤਰ ਹਿੰਦੂ ਗ੍ਰੰਥ ਦੇ ਨਾਂ 'ਤੇ ਰੱਖਿਆ ਗਿਆ ਹੈ। ਹੁਣ ਸ਼ਰਾਰਤੀ ਅਨਸਰਾਂ ਵਲੋਂ ਇਸ ਚਿੰਨ ਨੂੰ ਮਿਟਾਇਆ ਗਿਆ ਹੈ। ਮੇਅਰ ਪੈਟਰਿਕ ਬ੍ਰਾਊਨ ਨੇ ਟਵੀਟ ਕਰਕੇ ਕਿਹਾ ਕਿ ਹਾਲੇ 'ਚ ਪਾਰਕ ਨਾਂ ਬਦਲ ਕੇ ਸ਼੍ਰੀ ਭਗਵਦ ਗੀਤਾ ਦੇ ਨਾਂ ਤੋਂ ਰੱਖਿਆ ਗਿਆ ਸੀ । ਹੁਣ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪਾਰਕ ਦੇ ਚਿੰਨ ਨੂੰ ਮਿਟਾਇਆ ਗਿਆ ਹੈ। ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ । ਫਿਲਹਾਲ ਪੁਲਿਸ ਵਲੋਂ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।