BB 13 – WWE ਦੇ ਰੇੈਸਲਰ ਜੌਨ ਸੀਨਾ ਨੇ ਸ਼ੇਅਰ ਕੀਤੀ ਅਸੀਮ ਰਿਆਜ਼ ਦੀ ਤਸਵੀਰ

by

ਮੁੰਬਈ (Nri Media) : ਰਿਐਲਟੀ ਸ਼ੋਅ ਬਿੱਗ-ਬੌਸ 13 ਦੇ ਕੰਟੈਂਸਟੈਂਟ ਅਸੀਮ ਰਿਆਜ਼ ਦੀ ਫੈਨ ਫੌਲਇੰਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ਼ੋਅ ਦੇ ਫਿਨਾਲੇ ਵਿੱਚ ਸਿਰਫ਼ 10 ਦਿਨ ਹੀ ਬਚੇ ਹਨ। ਇਸੇ ਦੌਰਾਨ WWE ਦੇ ਰੇੈਸਲਰ ਤੇ ਮਸ਼ਹੂਰ ਸੈਲਿਬ੍ਰਿਟੀ ਜੌਨ ਸੀਨਾ ਨੇ ਅਸੀਮ ਦੀ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਲੋਕ ਅੰਦਾਜ਼ਾ ਲੱਗਾ ਰਹੇ ਹਨ ਕਿ ਜੌਨ ਰਿਆਜ਼ ਨੂੰ ਸਪੋਰਟ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਦਿੱਤਾ ਹੈ।

ਪਰ ਪੋਸਟ ਨੂੰ ਦੇਖ ਕੇ ਅਸੀਮ ਦੇ ਫੈਨਸ ਕਾਫ਼ੀ ਖ਼ੁਸ਼ ਹੋ ਗਏ। ਇਸ ਤੋਂ ਪਹਿਲਾ ਜੌਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਤਸਵੀਰ ਦੀ ਕੈਪਸ਼ਨ ਪੋਸਟ ਕਰਨ ਦਾ ਕੋਈ ਮਕਸਦ ਨਹੀਂ ਹੁੰਦਾ ਹੈ।ਦਿਲਚਸਪ ਗੱਲ ਤਾਂ ਇਹ ਹੈ ਕਿ ਅਸੀਮ ਦੀ ਫ਼ੋਟੋ ਦੇਖ ਕੇ ਕਈ ਲੋਕਾਂ ਨੇ ਇਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 

ਲੋਕਾਂ ਦਾ ਕਹਿਣਾ ਹੈ ਜੌਨ ਦਾ ਅਕਾਊਂਟ ਹੈਕ ਹੋ ਗਿਆ ਹੈ ਤੇ ਹੈਕਰ ਇਸ ਉੱਤੇ ਅਸੀਮ ਦੀ ਫ਼ੋਟੋ ਨੂੰ ਸ਼ੇਅਰ ਕਰ ਰਿਹਾ ਹੈ। ਜ਼ਿਕਰੇਯੋਗ ਹੈ ਕਿ ਬਿੱਗ ਬੌਸ 13 ਦਾ ਫਿਨਾਲੇ 16 ਫਰਵਰੀ ਨੂੰ ਹੋਵੇਗਾ, ਜਿਸ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਹਾਲ ਸ਼ੋਅ ਵਿੱਚ ਅਸੀਮ ਤੋਂ ਇਲਾਵਾ ਸਿਧਾਰਥ ਸ਼ੁਕਲਾ, ਸ਼ਹਿਨਾਜ਼, ਆਰਤੀ ਸਿੰਘ, ਪਾਰਸ ਛਾਬੜਾ, ਮਹਿਰਾ ਸ਼ਰਮਾ ਤੇ ਰਸ਼ਮੀ ਦੇਸਾਈ ਬਚੇ ਹੋਏ ਹਨ।