ਅਮਰੀਕਾ : ਸਕੂਲ ਬੱਸ ਤੇ ਕਾਰ ‘ਚ ਹੋਈ ਟੱਕਰ 1 ਬੱਚੀ ਸਮੇਤ 3 ਦੀ ਮੌਤ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਓਕਲਾਹੋਮਾ ਹਾਈਵੇਅ ਦੇ ਗਸ਼ਤੀ ਦਲ ਨੇ ਦੱਸਿਆ ਕਿ ਇਕ ਸਕੂਲ ਬੱਸ ਅਤੇ ਐੱਸ. ਯੂ. ਵੀ. ਦੀ ਟੱਕਰ 'ਚ ਇਕ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਇਹ ਬਹੁਤ ਭਿਆਨਕ ਮੰਜ਼ਰ ਸੀ। ਦੋਵੇਂ ਵਾਹਨਾਂ ਦੇ ਟਕਰਾਉਣ ਮਗਰੋਂ ਇਨ੍ਹਾਂ 'ਚ ਅੱਗ ਲੱਗ ਗਈ। 


ਗਸ਼ਤੀ ਦਲ ਦੀ ਰਿਪੋਰਟ ਮੁਤਾਬਕ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਸਵਾ ਸੱਤ ਵਜੇ ਬਲੇਗਜ਼ ਕੋਲ ਯੂ. ਐੱਸ. 377 'ਤੇ ਵਾਪਰਿਆ। ਹਾਦਸੇ ਦੌਰਾਨ ਸਕੂਲ ਬੱਸ 'ਚ ਸਵਾਰ ਇਕ ਬੱਚੀ ਅਤੇ ਐੱਸ.ਯੂ. ਵੀ. 'ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। 5 ਹੋਰ ਬੱਚਿਆਂ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

More News

NRI Post
..
NRI Post
..
NRI Post
..