ਇਲੈਕਟ੍ਰਿਕ ਸਕੂਟਰ Yamaha EMF ਦੁਨੀਆ ਭਰ ‘ਚ ਪੇਸ਼, ਜਾਣੋ ਕਦੋਂ ਹੋਵੇਗਾ ਭਾਰਤ ‘ਚ ਲਾਂਚ

by jaskamal

ਨਿਊਜ਼ ਡੈਸਕ (ਜਸਕਮਲ) : ਯਾਮਾਹਾ ਤੇ ਗੋਗੋਰੋ ਨੇ ਵਿਸ਼ਵ ਪੱਧਰ 'ਤੇ ਆਪਣਾ ਦੂਜਾ ਸਹਿ-ਵਿਕਸਤ ਇਲੈਕਟ੍ਰਿਕ ਸਕੂਟਰ, ਯਾਮਾਹਾ EMF ਪੇਸ਼ ਕੀਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਲੁੱਕ ਬਹੁਤ ਸ਼ਾਨਦਾਰ ਹੈ ਤੇ ਕੰਪਨੀ ਇਸ ਨੂੰ ਜਲਦ ਹੀ ਲਾਂਚ ਕਰਨ ਲਈ ਤਿਆਰ ਹੈ। ਆਓ ਤੁਹਾਨੂੰ ਇਸ ਈ-ਸਕੂਟਰ ਦੇ ਸਪੈਸੀਫਿਕੇਸ਼ਨ ਤੋਂ ਲੈ ਕੇ ਰੇਂਜ ਤੱਕ ਦੇ ਸਾਰੇ ਵੇਰਵੇ ਦੱਸਦੇ ਹਾਂ।

3 ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ
EMF ਈ-ਸਕੂਟਰ ਕਿਸੇ ਹੋਰ ਯਾਮਾਹਾ ਦੋਪਹੀਆ ਵਾਹਨ ਵਰਗਾ ਨਹੀਂ ਲੱਗਦਾ। ਦੇਖਣ 'ਚ ਇਹ ਆਧੁਨਿਕ ਤੇ ਸਟਾਈਲਿਸ਼ ਲੱਗਦੀ ਹੈ। ਤਾਈਵਾਨ 'ਚ ਰਿਟੇਲ ਲਈ ਪੇਸ਼ ਕੀਤੇ ਜਾਣ ਲਈ ਤਿਆਰ, ਨਵਾਂ ਯਾਮਾਹਾ ਇਲੈਕਟ੍ਰਿਕ ਸਕੂਟਰ ਤਿੰਨ ਰੰਗਾਂ ਦੇ ਵਿਕਲਪਾਂ ਨਾਲ ਪੇਸ਼ ਕੀਤਾ ਜਾਵੇਗਾ, ਜਿਸ 'ਚ ਡਾਰਕ ਬਲੈਕ, ਡਾਰਕ ਗ੍ਰੀਨ ਅਤੇ ਲਾਈਟ ਬਲੂ ਸ਼ਾਮਲ ਹਨ।

ਵਿਸ਼ੇਸ਼ਤਾਵਾਂ- ਯਾਮਹਾ ਵੱਲੋਂ ਪੇਸ਼ ਕੀਤਾ ਗਿਆ ਇਹ ਸਕੂਟਰ ਨਾ ਸਿਰਫ ਆਧੁਨਿਕ ਦਿਖਦਾ ਹੈ ਬਲਕਿ ਇਸਦਾ ਅਵਾਂਟੇ-ਗਾਰਡ ਡਿਜ਼ਾਈਨ ਵੀ ਆਧੁਨਿਕ ਉਪਕਰਣਾਂ ਨਾਲ ਲੈਸ ਹੈ। ਯਾਮਾਹਾ EMF ਦੀਆਂ ਵਿਸ਼ੇਸ਼ਤਾਵਾਂ ਦੀ ਸੂਚੀ 'ਚ ਸਟੈਕਡ LED ਹੈੱਡਲੈਂਪਸ, ਆਫਟਰਬਰਨਰ-ਸਟਾਈਲ ਦੋਹਰੀ LED ਟੇਲਲਾਈਟਸ, ਡਿਜੀਟਲ ਇੰਸਟਰੂਮੈਂਟ ਕੰਸੋਲ, ਫਲੋਰਬੋਰਡਾਂ ਵਿਚਕਾਰ ਸਟੋਰੇਜ ਸਪੇਸ ਤੇ ਅਧਿਕਾਰਤ ਯਾਮਾਹਾ ਐਪ ਰਾਹੀਂ ਉਪਲਬਧ ਵੱਖ-ਵੱਖ ਕਨੈਕਟੀਵਿਟੀ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਇਸ ਨੂੰ ਭਾਰਤ 'ਚ ਕਦੋਂ ਕੀਤਾ ਜਾਵੇਗਾ ਲਾਂਚ

ਇਸ ਇਲੈਕਟ੍ਰਿਕ ਸਕੂਟਰ ਨੂੰ ਭਾਰਤ 'ਚ ਲਾਂਚ ਕਰਨ ਸਬੰਧੀ ਕੰਪਨੀ ਨੇ ਅਜੇ ਤੱਕ ਇਸ ਨਾਲ ਜੁੜੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕੰਪਨੀ ਇਸ ਈ-ਸਕੂਟਰ ਨੂੰ ਭਾਰਤ 'ਚ ਲਾਂਚ ਨਹੀਂ ਕਰੇਗੀ, ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇੱਥੇ ਕਿਸੇ ਸਮੇਂ Yamaha E01 ਤੇ EC-05 ਨੂੰ ਲਾਂਚ ਕਰ ਸਕਦੀ ਹੈ।

ਪਾਵਰ ਤੇ ਰੇਂਜ - ਯਾਮਾਹਾ EMF ਇਲੈਕਟ੍ਰਿਕ ਸਕੂਟਰ ਇਕ ਮੱਧ-ਮਾਊਂਟਡ ਮੋਟਰ ਨਾਲ ਲੈਸ ਹੈ ਜੋ 3,000 rpm 'ਤੇ 10 Bhp ਦੀ ਅਧਿਕਤਮ ਪਾਵਰ ਤੇ 2,500 rpm 'ਤੇ 26 Nm ਪੀਕ ਟਾਰਕ ਪੈਦਾ ਕਰਦਾ ਹੈ। ਯਾਮਾਹਾ ਦਾ ਦਾਅਵਾ ਹੈ ਕਿ ਇਹ ਸਕੂਟਰ ਸਿਰਫ 3.5 ਸੈਕਿੰਡ 'ਚ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਯਾਮਾਹਾ EMF ਦੀ ਟਾਪ-ਸਪੀਡ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਕਿਹਾ ਗਿਆ ਹੈ ਕਿ ਇਹ ਲਗਪਗ 100 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।ਕੰਪਨੀ ਨੇ ਅਜੇ ਰੇਂਜ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਲਾਂਚ ਦੌਰਾਨ ਦਿੱਤੀ ਜਾਵੇਗੀ।

More News

NRI Post
..
NRI Post
..
NRI Post
..