ਇੰਡੀਆ ਯਾਮਾਹਾ ਮੋਟਰ (IYM) ਪ੍ਰਾਈਵੇਟ ਲਿਮਟਿਡ ਨੇ ਆਪਣੇ ਮੋਟਰਸਾਈਕਲ ਲਾਈਨ-ਅੱਪ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਕੰਪਨੀ ਨੇ ਨਵੇਂ ਰੰਗ ਵਿਕਲਪਾਂ, ਨਵੇਂ ਡਿਜ਼ਾਈਨ ਗ੍ਰਾਫਿਕਸ ਅਤੇ ਕਾਸਮੈਟਿਕ ਬਦਲਾਅ ਦੇ ਨਾਲ FZ ਸੀਰੀਜ਼ ਦੇ ਮਾਡਲ ਲਾਂਚ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਯਾਮਾਹਾ ਦੀ FZ ਬਾਈਕਸ ਨੂੰ ਭਾਰਤ 'ਚ ਹਮੇਸ਼ਾ ਹੀ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ। ਕੰਪਨੀ ਦਾ ਮੰਨਣਾ ਹੈ ਕਿ ਨਵੇਂ ਰੰਗਾਂ ਅਤੇ ਗ੍ਰਾਫਿਕਸ ਨਾਲ ਅਪਡੇਟ ਕੀਤੀਆਂ ਬਾਈਕਸ ਕੰਪਨੀ ਦੀ ਵਿਕਰੀ ਨੂੰ ਵਧਾਏਗੀ।
FZ-X ਬਾਈਕ ਭਾਰਤੀ ਬਾਜ਼ਾਰ 'ਚ ਪਹਿਲਾਂ ਹੀ ਮੌਜੂਦ ਸੀ, ਹੁਣ ਇਸ ਨੂੰ ਅਪਡੇਟ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਮੈਟ ਟਾਈਟਨ, ਡਾਰਕ ਮੈਟਲਿਕ, ਮੈਟ ਕਾਪਰ ਅਤੇ ਕ੍ਰੋਮ ਕਲਰ ਆਪਸ਼ਨਜ਼ ਨਾਲ ਅਪਡੇਟ ਕੀਤਾ ਹੈ। ਹਾਲਾਂਕਿ, ਤੁਸੀਂ ਅਜੇ ਵੀ ਇਸ ਯਾਮਾਹਾ ਬਾਈਕ ਨੂੰ ਇਹਨਾਂ ਪੁਰਾਣੇ ਪੇਂਟ ਵਿਕਲਪਾਂ ਵਿੱਚ ਖਰੀਦ ਸਕਦੇ ਹੋ। ਨਵੀਂ Yamaha FZ-X ਦੀ ਕੀਮਤ 1,37,200 ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ। ਇਸ ਵਿੱਚ LED DRL ਦੇ ਨਾਲ ਸਰਕੂਲਰ ਹੈੱਡਲਾਈਟਸ ਹਨ। ਇਹ ਮੋਟਰਸਾਈਕਲ 17 ਇੰਚ ਦੇ ਅਲੌਏ ਵ੍ਹੀਲਸ ਨਾਲ ਆਉਂਦਾ ਹੈ।
Yamaha FZ-X ਇੱਕ ਰੈਟਰੋ ਬਾਈਕ ਹੈ। ਨਵੇਂ ਫੀਚਰਸ ਦੇ ਤੌਰ 'ਤੇ ਇਸ 'ਚ ਗੋਲਡਨ ਵ੍ਹੀਲਸ, ਕ੍ਰੋਮ LED ਹੈੱਡਲੈਂਪਸ, DRLs, LED ਟਰਨ ਇੰਡੀਕੇਟਰ ਅਤੇ ਟ੍ਰੈਕਸ਼ਨ ਕੰਟਰੋਲ ਸ਼ਾਮਲ ਕੀਤੇ ਗਏ ਹਨ। ਇਸ ਮੋਟਰਸਾਈਕਲ 'ਚ 149cc ਸਿੰਗਲ ਸਿਲੰਡਰ ਇੰਜਣ ਹੈ, ਜੋ 12.32hp ਦੀ ਪਾਵਰ ਅਤੇ 13.3Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।



