ਯੂਪੀ ‘ਚ ਯੋਗੀ ਨੇ ਕੀਤਾ ਖਤਮ ਮਾਫੀਆ ਰਾਜ : ਸ਼ਾਹ

ਯੂਪੀ ‘ਚ ਯੋਗੀ ਨੇ ਕੀਤਾ ਖਤਮ ਮਾਫੀਆ ਰਾਜ : ਸ਼ਾਹ

ਦਿੱਲੀ (ਦੇਵ ਇੰਦਰਜੀਤ) : ਅਮਿਤ ਸ਼ਾਹ ਨੇ ਕਿਹਾ ਕਿ ਇਹ ਭਗਵਾਨ ਰਾਮ, ਕ੍ਰਿਸ਼ਨ, ਬੁੱਧ, ਸੰਤ ਕਬੀਰ, ਮਹਾਰਾਜਾ ਸੁਹੇਲਦੇਵ, ਪੰਡਿਤ ਮਦਨ ਮੋਹਨ ਮਾਲਵੀਯ ਦੀ ਭੂਮੀ ਹੈ ਪਰ ਮੁਗ਼ਲਾਂ ਦੇ ਸ਼ਾਸਨ ਤੋਂ 2017 ’ਚ ਭਾਜਪਾ ਦੀ ਸਰਕਾਰ ਬਣਨ ਤਕ ਸੂਬਾ ਆਪਣੀ ਪਛਾਣ ਤੋਂ ਵੀ ਵੱਖ ਰਿਹਾ। ਭਾਜਪਾ ਸਰਕਾਰ ਨੇ ਸੂਬੇ ਨੂੰ ਉਸ ਦੀ ਪਛਾਣ ਦਿਵਾਈ।

ਜਨਤਾ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਇੱਥੋਂ ਲਈ ਤੁਰੰਤ ਕੁਝ ਵੀ ਦੇ ਦਿੰਦੇ ਹਨ। ਹੁਣ ਜੇ 2024 ’ਚ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਹੈ ਤਾਂ ਉਸ ਦੀ ਨੀਂਹ 2022 ’ਚ ਰੱਖਣੀ ਹੋਵੇਗੀ। ਯੋਗੀ ਨੂੰ ਮੁੜ ਤੋਂ ਸੀਐੱਮ ਬਣਾਉਣਾ ਪਵੇਗਾ।

ਉੱਤਰ ਪ੍ਰਦੇਸ਼ ਦੀ ਰਣਨੀਤੀ ਸਮਝਣ ਤੇ ਸਮਝਾਉਣ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਯੋਗੀ ’ਤੇ ਉਨ੍ਹਾਂ ਨੂੰ ਯਕੀਨ ਹੈ ਤਾਂ ਮੋਦੀ ਦੇ ਬੂਤੇ ਸਭ ਕੁਝ ਮੁਮਕਿਨ ਨਜ਼ਰ ਆਉਂਦਾ ਹੈ।

2014, 2017 ਤੇ 2019 ਦੀਆਂ ਚੋਣਾਂ ’ਚ ਸੂਬੇ ਦੇ ਲੋਕਾਂ ਦੇ ਮਨ ਤੇ ਮਿਜ਼ਾਜ ਨੂੰ ਜਾਣ ਚੁੱਕੇ ਸ਼ਾਹ ਨੇ ਸਪੱਸ਼ਟ ਕਿਹਾ ਕਿ ਮੋਦੀ ਨੂੰ 2024 ’ਚ ਮੁੜ ਤੋਂ ਪ੍ਰਧਾਨ ਮੰਤਰੀ ਬਣਾਉਣਾ ਹੈ ਤਾਂ 2022 ’ਚ ਯੋਗੀ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣਾ ਹੋਵੇਗਾ।

ਗ੍ਰਹਿ ਮੰਤਰੀ ਨੇ ਮੋਦੀ-ਯੋਗੀ ਸਰਕਾਰ ਦੀਆਂ ਤਮਾਮ ਉਪਲਬਧੀਆਂ ਗਿਣਾਉਣ ਦੇ ਨਾਲ ਹੀ ਸੂਬੇ ਦੇ ਸਬੰਧ ’ਚ ਕਿਹਾ ਕਿ ਸਰਕਾਰ ਨੇ ਬਹੁਤ ਕੰਮ ਕੀਤਾ ਪਰ ਪਿਛਲੀ ਸਰਕਾਰ ਏਨੇ ਕੰਮ ਅਧੂਰੇ ਛੱਡ ਗਈ ਕਿ ਹੁਣ ਪੰਜ ਸਾਲ ਦਾ ਸਮੇਂ ਹੋਰ ਚਾਹੀਦਾ ਹੈ।