by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵ੍ਹਟਸਐਪ ਯੂਜ਼ਰਜ਼ ਲਈ ਇਕ ਨਵਾਂ ਫੀਚਰ 'ਕ੍ਰਿਏਟ ਪੂਲ' ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਗਰੁੱਪ 'ਚ ਵੋਟਿੰਗ ਕਰ ਸਕਣਗੇ। ਇਸੇ ਤਰ੍ਹਾਂ ਫੀਚਰ ਫੇਸਬੁੱਕ, ਟਵਿੱਟਰ 'ਚ ਪਹਿਲਾਂ ਤੋਂ ਮੌਜੂਦ ਹਨ।
WABetainfo ਦੀ ਰਿਪੋਰਟ ਮੁਤਾਬਕ ਵ੍ਹਟਸਐਪ ਪੋਲ ਕ੍ਰਿਏਟ ਫੀਚਰ ਫਿਲਹਾਲ ਸ਼ੁਰੂਆਤੀ ਦੌਰ 'ਚ ਹੈ। ਹਾਲਾਂਕਿ ਉਮੀਦ ਹੈ ਕਿ ਇਸ ਫੀਚਰ ਜਲਦ ਬੀਟਾ ਟੈਸਟਿੰਗ ਲਈ ਰੋਲਆਉਟ ਕੀਤਾ ਜਾ ਸਕਦਾ ਹੈ। ਵ੍ਹਟਸਐਪ ਦੇ ਅਪਕਮਿੰਗ ਫੀਚਰ ਨੂੰ ਕਦੋਂ ਤਕ ਲਾਂਚ ਕੀਤਾ ਜਾਵੇਗਾ, ਫਿਲਹਾਲ ਇਸ ਦੀ ਜਾਣਕਾਰੀ ਮੌਜੂਦ ਨਹੀਂ ਹੈ।
ਵ੍ਹਟਸਐਪ ਜਲਦ ਹੀ ਗਰੁੱਪ ਐਡਮਿਨ ਨੂੰ ਵਿਸ਼ੇਸ਼ ਸ਼ਕਤੀ ਦੇਣ ਜਾ ਰਿਹਾ ਹੈ। ਇਸ ਨਵੇਂ ਫੀਚਰ 'ਚ ਜੇਕਰ ਕੋਈ ਗਰੁੱਪ ਮੈਂਬਰ ਕੁਝ ਮੈਸੇਜ ਕਰਦਾ ਹੈ ਤਾਂ ਗਰੁੱਪ ਐਡਮਿਨ ਉਸ ਨੂੰ ਡਿਲੀਟ ਕਰ ਸਕਦਾ ਹੈ।