ਨਾਬਾਲਗਾ ਨਾਲ 3 ਮਹੀਨਿਆਂ ਤੱਕ ਨੌਜਵਾਨ ਕਰਦਾ ਰਿਹਾ ਜਬਰ-ਜ਼ਨਾਹ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਗੋਪਾਲ ਨਗਰ ਇਲਾਕੇ 'ਚ ਗੁਆਂਢੀ ਨੌਜਵਾਨ ਨਾਬਾਲਗਾ ਨੂੰ ਡਰਾ-ਧਮਕਾ ਕੇ 3 ਮਹੀਨਿਆਂ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਜਦੋਂ ਨਾਬਾਲਗਾ ਦੇ ਢਿੱਡ ’ਚ ਦਰਦ ਹੋਇਆ ਤਾਂ ਉਸ ਨੂੰ ਸਿਵਲ ਹਸਪਤਾਲ ਚੈੱਕ ਕਰਵਾਇਆ ਗਿਆ, ਜਿੱਥੋਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਮੋਹਿਤ ਖ਼ਿਲਾਫ਼ ਜਬਰ-ਜ਼ਨਾਹ 'ਤੇ ਪੈਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ’ਤੇ ਪਰਚਾ ਦਰਜ ਕਰ ਕੇ ਕਾਬੂ ਕਰ ਲਿਆ।