ਛੋਟੇ ਭਰਾ ਨੇ ਵੱਡੇ ਭਰਾ ‘ਤੇ ਚਾਕੂ ਨਾਲ ਕੀਤਾ ਹਮਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਗਰਦਨ ਵਿੱਚ ਫਸੇ ਚਾਕੂ ਸਮੇਤ ਹੀ ਵੱਡਾ ਭਰਾ ਖੁਦ ਮੋਟਰਸਾਈਕਲ ਚਲਾ ਕੇ ਹਸਪਤਾਲ ਪਹੁੰਚਿਆ। ਪੁਲਿਸ ਅਧਿਕਾਰੀ ਅਨੁਸਾਰ ਪੀੜਤ ਕਾਰੋਬਾਰੀ ਤੇਜਸ ਪਾਟਿਲ ਹਮਲੇ 'ਚ ਵਾਲ- ਵਾਲ ਬਚ ਗਿਆ। ਡਾਕਟਰਾਂ ਅਨੁਸਾਰ ਤੇਜਸ ਹੁਣ ਖਤਰੇ ਤੋਂ ਬਾਹਰ ਹੈ।ਪੁਲਿਸ ਅਧਿਕਾਰੀ ਨੇ ਕਿਹਾ ਕਿ ਤੇਜਸ ਆਪਣੇ ਘਰ 'ਚ ਸੋਂ ਰਿਹਾ ਸੀ ਅਚਾਨਕ ਉਸ ਦਾ ਛੋਟਾ ਭਰਾ ਮੋਨਿਸ਼ ਘਰ ਆਇਆ ਤੇ ਉਸ ਨੇ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ । ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਜਖ਼ਮੀ ਤੇਜਸ ਖੂਨ ਵਿੱਚ ਲਖਪੱਖ ਹਾਲਤ ਵਿੱਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਸਪਤਾਲ ਪਹੁੰਚ ਗਿਆ ।ਡਾਕਟਰਾਂ ਨੇ ਇਲਾਜ਼ ਕਰਕੇ ਉਸ ਦਾ ਚਾਕੂ ਬਾਹਰ ਕੱਢਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।