ਨਗਰ ਕੌਂਸਲ ਪ੍ਰਧਾਨ ਤੇ ਯੂਥ ਕਾਂਗਰਸ ਪ੍ਰਧਾਨ ਨੂੰ ਮਿਲੀਆਂ ਜਾਨੋ ਮਾਰਨ ਦੀਆ ਧਮਕੀਆਂ

by jaskamal

5 ਅਗਸਤ, ਨਿਊਜ਼ ਡੈਸਕ (ਸਿਮਰਨ) : ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ, ਜਿਥੇ ਕਿ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਦੱਸਿਆ ਜਾ ਰਹੇ ਕਿ ਧਮਕੀ ਦੇਣ ਵਾਲਿਆਂ ਵੱਲੋਂ ਪੜ੍ਹਦਿਆਂ ਤੋਂ ਵੱਡੀ ਰਕਮ 'ਚ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਜਦੋ ਇਸ ਬਾਰੇ ਯੂਥ ਪ੍ਰਧਾਨ ਨਕੁਲ ਮਹਾਜਨ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਬਲਜੀਤ ਸਿੰਘ ਕਾਫੀ ਸਮੇ ਤੋਂ ਜਾਣੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਤਾ ਪੁਲਿਸ ਨੂੰ ਉਨ੍ਹਾਂ ਦੀ ਸ਼ਿਕਾਇਤ ਦਰਜ ਕਰ ਲਈ। ਇਸ ਮਾਮਲੇ 'ਤੇ ਫਿਰ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਉਕਤ ਗ੍ਰਿਫ਼ਤਾਰ ਨੌਵਜਾਨ ਲਵਪ੍ਰੀਤ ਸਿੰਘ ਹੈ ਜੋ ਕਿ ਸੇਨਪੁਰ ਦਾ ਰਹਿਣ ਵਾਲਾ ਹੈ।

ਦੱਸ ਦਈਏ ਕਿ ਯੂਥ ਪ੍ਰਧਾਨ ਦੇ ਕਰੀਬੀ ਦੋਸਤ ਬਲਜੀਤ ਸਿੰਘ ਮੌਜੂਦਾ ਪ੍ਰਧਾਨ ਨਗਰ ਕੌਂਸਲ ਅਤੇ ਵਿਧਕ ਬਰਿੰਦਰ ਮੀਤ ਸਿੰਘ ਪਾਹੜਾ ਦੇ ਭਰਾ ਹਨ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕੀਟਕਰਤਾ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਫੋਨ 'ਤੇ ਵ੍ਹਟਸਐਪ 'ਤੇ ਧਮਕੀਆਂ ਆ ਰਹੀਆਂ ਹਨ। ਅਤੇ ਵਡੀ ਗਿਣਤੀ 'ਚ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜੋ ਨੌਜਵਾਨ ਉਨ੍ਹਾਂ ਨੇ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਨੂੰ ਉਸ 'ਤੇ ਸ਼ੱਕ ਸੀ, ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ 'ਤੇ ਉਹ ਢੁੰਗਾਈ ਨਾਲ ਜਾਂਚ ਕਰ ਰਹੇ ਹਨ। ਅਤੇ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ।