
ਫਿਰੋਜ਼ਪੁਰ (ਨੇਹਾ): ਇਸ ਵੇਲੇ ਦੀ ਵੱਡੀ ਖ਼ਬਰ ਫਿਰੋਜ਼ਪੁਰ ਤੋਂ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ 'ਤੇ ਤਾੜ-ਤਾੜ ਗੋਲੀਆਂ ਚਲਾ ਉਸ ਦਾ ਕਤਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਦੇਵ ਸਮਾਜ ਕਾਲਜ ਦੇ ਨਜਦੀਕ ਇੱਕ ਟੈਟੂ ਬਣਾਉਣ ਵਾਲੀ ਦੁਕਾਨ 'ਤੇ ਇਹ ਵਾਰਦਾਤ ਵਾਪਰੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਸ਼ੂ ਮੋਂਗਾ ਵਜੋਂ ਹੋਈ ਹੈ, ਜੋ ਕਿ ਬਸਤੀ ਬਲੋਚਾਂ ਵਾਲੀ ਦਾ ਰਹਿਣ ਵਾਲਾ ਸੀ।