‘YouTube’ ਤੋਂ ਡਿਲੀਟ ਕੀਤੀਆਂ ਪਾਕਿ ਫੌਜ ਵਲੋਂ ਫੜੇ ਭਾਰਤੀ ਪਾਇਲਟ ਦੀਆਂ ਵੀਡੀਓ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) IAF ਪਾਇਲਟ ਦੀਆਂ ਸੋਸ਼ਲ ਮੀਡੀਆ ਯੂ-ਟਿਊਬ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਆਈਟੀ ਮੰਤਰਾਲੇ ਵਲੋਂ ਡਿਲੀਟ ਕਰਨ ਨੂੰ ਕਿਹਾ ਹੈ। ਇਸ ਦੌਰਾਨ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਵਿੰਗ ਕਮਾਂਡਰ ਨਾਲ ਸੰਬੰਧਤ 11 ਵੀਡੀਓ ਲਿੰਕ ਹਟਾਉਣ ਲਈ ਯੂਟਿਊਬ ਨੂੰ ਕਿਹਾ ਹੈ, ਜਿਸ ਨੂੰ ਕੱਲ ਪਾਕਿਸਤਾਨੀ ਫੌਜ ਵਲੋਂ ਫੜਿਆ ਗਿਆ ਅਤੇ ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਮੰਤਰਾਲੇ ਨੇ ਯੂ-ਟਿਊਬ ਨੂੰ ਇਸ ਤਰ੍ਹਾਂ ਦੇ ਕਲਿੱਪ ਹਟਾਉਣ ਲਈ ਕਿਹਾ ਸੀ। ਸੂਤਰਾਂ ਮੁਤਾਬਕ ਇਹ ਲਿੰਕ ਹੁਣ ਹਟਾ ਦਿੱਤੇ ਗਏ ਹਨ। 

ਇਸ ਤਰ੍ਹਾਂ ਫੜਿਆ ਗਿਆ ਭਾਰਤੀ ਪਾਇਲਟ
14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਵਲੋਂ ਕੀਤੀ ਗਈ ਸਰਜੀਕਲ ਏਅਰ ਸਟ੍ਰਾਈਕ ਤੋਂ ਅਗਲੇ ਦਿਨ ਭਾਰਤੀ ਫੌਜ ਦਾ ਮਿਗ-21 ਜਹਾਜ਼ ਪੀ.ਓ.ਕੇ. ਵਿਚ ਕ੍ਰੈਸ਼ ਹੋ ਗਿਆ ਸੀ, ਜਿਸ ਵਿਚ ਭਾਰਤੀ ਏਅਰ ਫੋਰਸ ਦੇ ਕਮਾਂਡਰ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਫੌਜ ਵਲੋਂ ਫੜ ਲਿਆ ਗਿਆ।