ਕਈ ਦੇਸ਼ਾਂ ‘ਚ YouTube ਰਿਹਾ ਡਾਊਨ !

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤੀ ਸਮੇ ਅਨੁਸਾਰ ਅੱਜ ਸਵੇਰੇ YouTube ਉੱਤੇ ਉਪਭੋਗਤਾਵਾਂ ਨੂੰ ਵੀਡੀਓ ਵੇਖਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਭਾਰਤ ਸਣੇ ਹੋਰ ਕਈ ਦੇਸ਼ਾਂ ਵਿੱਚ YouTube ਡਾਊਨ ਰਿਹਾ। ਉਪਭੋਗਤਾਵਾਂ ਨੂੰ YouTube ਉੱਤੇ ਵੀਡੀਓ ਲੋਡਿੰਗ ਕਰਨ ਵਿੱਚ ਕਾਫੀ ਪਰੇਸ਼ਾਨੀ ਹੋਈ ਜਿਸ ਕਰਕੇ ਉਹ ਵੀਡੀਓ ਨਹੀਂ ਦੇਖ ਪਾ ਰਹੇ ਸਨ।

ਦਰਅਸਲ ਕੁਝ ਸਮੇਂ ਬਾਅਦ ਇਹ ਸਮੱਸਿਆ ਠੀਕ ਹੋ ਗਈ। ਜਦੋਂ YouTube ਡਾਊਨ ਚਲ ਰਿਹਾ ਸੀ ਉਦੋਂ ਲੋਕ ਟਵਿੱਟਰ ਉੱਤੇ ਇਸ ਦੀ ਸ਼ਿਕਾਇਤ ਕਰਨ ਲੱਗੇ। ਉਪਭੋਗਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਯੂ-ਟਿਊਬ ਕੰਮ ਨਹੀਂ ਕਰ ਰਿਹਾ। ਲਗਪਗ 2.8 ਲੱਖ ਉਪਭੋਗਤਾਵਾਂ ਨੇ ਯੂ-ਟਿਊਬ ਨਾ ਚਲਣ ਦੀਆਂ ਸ਼ਿਕਾਇਤਾਂ ਕੀਤੀਆਂ।

ਬਾਅਦ ’ਚ ਯੂ-ਟਿਊਬ ਨੇ ਖ਼ੁਦ ਟਵੀਟ ਕਰ ਕੇ ਦੱਸਿਆ ਕਿ ਇਹ ਸਮੱਸਿਆ ਛੇਤੀ ਹੀ ਠੀਕ ਕਰ ਦਿੱਤੀ ਜਾਵੇਗੀ। ਯੂ–ਟਿਊਬ ਨੇ ਕਿਹਾ, ‘ਅਸੀਂ ਵਾਪਸ ਆ ਗਏ ਹਾਂ, ਰੁਕਾਵਟ ਲਈ ਸਾਨੂੰ ਬਹੁਤ ਅਫ਼ਸੋਸ ਹੈ। ਸਾਰੇ ਡਿਵਾਈਸ ਤੇ ਯੂ-ਟਿਊਬ ਸਰਵਿਸੇਜ਼ ਵਿੱਚ ਆ ਰਹੀ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ। ਸਬਰ ਰੱਖਣ ਲਈ ਧੰਨਵਾਦ।’

More News

NRI Post
..
NRI Post
..
NRI Post
..