ਟਿਕਟਾਕ ਦਾ ਬੈਸਟ ਬਦਲ ਬਣ ਸਕਦੀ ਹੈ Youtube Shorts

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਸ਼ਾਰਟ ਵੀਡੀਓ ਪਲੇਟਫਾਰਮ TikTok ’ਤੇ ਬੈਨ ਲੱਗਣ ਤੋਂ ਬਾਅਦ ਮਾਰਕੀਟ ’ਚ ਇਸ ਦੇ ਬਦਲ ਦੇ ਤੌਰ ’ਤੇ ਕਈ ਐਪ ਦਸਤਕ ਦੇ ਚੁੱਕੇ ਹਨ। ਉਧਰ ਪਿਛਲੇ ਦਿਨੀਂ ਖਬਰ ਆਈ ਸੀ ਕਿ Youtube ਵੀ ਇਕ ਸ਼ਾਰਟ ਵੀਡੀਓ ਐਪ Youtube Shorts ’ਤੇ ਕੰਮ ਕਰ ਰਿਹਾ ਹੈ ਤੇ ਕੰਪਨੀ ਨੇ ਅਧਿਕਾਰਤ ਤੌਰ ’ਤੇ ਇਸ ਐਪ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਐਪ ਨੂੰ ਭਾਰਤੀ ਬਾਜ਼ਾਰ ’ਚ ਟੈਸਟਿੰਗ ਲਈ ਪੇਸ਼ ਕੀਤਾ ਜਾ ਚੁੱਕਾ ਹੈ ਤੇ ਕੰਪਨੀ ਜਲਦ ਹੀ ਇਸ ਨੂੰ ਕਈ ਸੂਬਿਆਂ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਦੁਨੀਆ ’ਚ ਲਾਂਚ ਹੋਣ ਤੋਂ ਪਹਿਲਾਂ ਹੀ ਇਹ ਐਪ ਯੂਜ਼ਰਜ਼ ’ਚ ਕਾਫੀ ਲੋਕਪ੍ਰਿਆ ਹੋ ਰਿਹਾ ਹੈ।

ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਐਪ ਨੂੰ 3.5 ਬਿਲੀਅਨ ਡੇਲੀ ਵਿਊਜ਼ ਮਿਲ ਰਹੇ ਹਨ। ਰਿਪੋਰਟ ਮੁਤਾਬਕ ਯੂਟਿਊਬ ਦੀ ਸੀਈਓ ਸੂਸਨ ਨੇ ਜਾਣਕਾਰੀ ਦਿੱਤੀ ਹੈ ਕਿ ਯੂਟਿਊਬ ਦੇ ਸ਼ਾਰਟ ਵੀਡੀਓ ਐਪ ਨੂੰ ਦੁਨੀਆਭਰ ’ਚ 3.5 ਬਿਲੀਅਨ ਵਿਊਜ਼ ਮਿਲ ਰਹੇ ਹਨ। ਇਸ ਐਪ ਨੂੰ ਅਸੀਂ ਇਸ ਸਾਲ ਕਈ ਦੇਸ਼ ’ਚ ਰੋਲਆਊਟ ਕਰੋਗੇ। Youtube Shorts ਐਪ ਨੂੰ ਭਾਰਤ ’ਚ ਪਿਛਲੇ ਸਾਲ ਸਤੰਬਰ ’ਚ ਲਾਂਚ ਕੀਤਾ ਗਿਆ ਸੀ। ਇਸ ’ਚ ਯੂਜ਼ਰਜ਼ 15 ਸੈਕਿੰਡ ਦੇ ਵੀਡੀਓ ਬਣਾ ਕੇ ਪੋਸਟ ਕਰ ਸਕਦੇ ਹਨ। ਕੰਪਨੀ ਜਲਦ ਹੀ ਇਸ ਡਾਇਰੈਕਟ ਯੂਟਿਊਬ ’ਚ ਹੀ ਸ਼ਾਰਟ ਵੀਡੀਓ ਦੇਖਣ ਤੇ ਅਪਲੋਡ ਕਰਨ ਦਾ ਮੌਕਾ ਮਿਲੇਗਾ।

Youtube Shorts ਫਿਲਹਾਲ ਬੀਟਾ ਵਰਜਨ ’ਚ ਉਪਲਬਧ ਹੈ ਤੇ ਇਸ ’ਚ ਯੂਜ਼ਰਜ਼ ਨੂੰ 60 ਸੈਕਿੰਡ ਦੀ ਵੀਡੀਓ ਅਪਲੋਡ ਕਰਨ ਦੀ ਸਹੂਲਤ ਮਿਲੇਗੀ। ਯੂਜ਼ਰ ਆਪਣੀ ਵੀਡੀਓ ਨਾਲ ਆਪਣੀ ਪਸੰਦ ਦਾ ਮਿਊਜਿਕ ਵੀ ਐਡ ਕਰ ਸਕਦੇ ਹਨ ਤੇ ਇਸ ਲਈ ਵੱਖ ਤੋਂ ਕੋਈ ਚਾਰਜ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।