ਹੁਣ ਸਮਝੌਤੇ ਦੇ ਤਹਿਤ ਅਕਾਂਕਸ਼ਾ ਸ਼ਬਨਮਸ ਯੁਵਰਾਜ ਤੇ ਜੋਰਾਵਰ ਸਿੰਘ ਤੋਂ ਮੰਗੇਗੀ ਮਾਫੀ

by mediateam

ਚੰਡੀਗੜ : ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਤੇ ਉਨ੍ਹਾਂ ਦੇ ਭਰਾ ਜੋਰਾਵਰ ਸਿੰਘ ਦੀ ਪਹਿਲੀ ਪਤਨੀ ਅਕਾਂਕਸ਼ਾ ਸ਼ਰਮਾ ਨੇ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਆਪਸੀ ਸਮਝੌਤੇ ਦੀ ਅਰਜ਼ੀ ਦਾਖਲ ਕੀਤੀ ਹੈ। ਮਾਨਹਾਨੀ ਕੇਸ 'ਚ ਅਕਾਂਕਸ਼ਾ ਦੇ ਖਿਲਾਫ 9 ਮਈ 2019 'ਚ ਧਾਰਾ-499, 500 ਦੇ ਤਹਿਤ ਦੋਸ਼ ਤੈਅ ਹੋਏ ਸਨ। ਹੁਣ ਸਮਝੌਤੇ ਦੇ ਤਹਿਤ ਅਕਾਂਕਸ਼ਾ ਸ਼ਬਨਮਸ ਯੁਵਰਾਜ ਤੇ ਜੋਰਾਵਰ ਸਿੰਘ ਤੋਂ ਮਾਫੀ ਮੰਗੇਗੀ। ਉਥੇ ਹੀ ਜੋਰਾਵਰ ਆਪਣੀ ਪਹਿਲੀ ਪਤਨੀ ਨੂੰ 48 ਲੱਖ ਰੁਪਏ ਦੇਣਗੇ। ਜ਼ਿਲ੍ਹਾ ਅਦਾਲਤ 'ਚ ਇਸ ਕੇਸ 'ਚ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ।ਦੱਸ ਦਈਏ ਕਿ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਨੇ ਅਕਾਂਕਸ਼ਾ ਸ਼ਰਮਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ। 

ਉਨ੍ਹਾਂ ਦਾ ਦੋਸ਼ ਸੀ ਕਿ ਅਕਾਂਕਸ਼ਾ ਦਾ ਵਿਆਹਰ ਜੋਰਾਵਰ ਸਿੰਘ ਨਾਲ ਫਰਵਰੀ, 2014 ਨੂੰ ਹੋਇਆ ਸੀ। ਅਕਾਂਕਸ਼ਾ ਨੇ ਬਿਗ ਬਾਸ ਸੀਜ਼ਨ-10 'ਚ ਯੁਵਰਾਜ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਕਈ ਝੂਠੀਆਂ ਗੱਲਾਂ ਕਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਹੈ।ਅਕਾਂਕਸ਼ਾ ਜਦੋਂ ਸ਼ੋਅ ਤੋਂ ਬਾਹਰ ਹੋਈ ਸੀ ਤਾਂ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਯੁਵਰਾਜ ਸਿੰਘ ਨੂੰ ਗਾਂਜਾ ਪੀਣ ਦੀ ਆਦਤ ਹੈ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਤੋਂ ਬਚਿਆ ਨਹੀਂ ਹੈ। ਮੈਂ ਵੀ ਆਪਣੇ ਪਤੀ ਨਾਲ ਡਰਗਸ ਲੈਂਦੀ ਸੀ। 

ਯੁਵਰਾਜ ਨੇ ਮੈਨੂੰ ਦੱਸਿਆ ਸੀ ਕਿ ਉਹ ਵੀ ਡਰੱਗਸ ਲੈਂਦੇ ਹਨ। ਉਹ ਇਸ ਇੰਡਸਟ੍ਰੀ 'ਚ ਬਹੁਤ ਆਮ ਗੱਲ ਹੈ। ਅਕਾਂਕਸ਼ਾ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਨੂੰ ਘਰ 'ਚ ਹੀ ਰਹਿਣ ਲਈ ਕਹਿੰਦੇ ਸਨ। ਦੂਸਰੇ ਪਾਸੇ ਯੁਵਰਾਜ ਦੀ ਮਾਂ ਸ਼ਬਨਮ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਅਕਾਂਕਸ਼ਾ 'ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾ ਕੇ ਮਾਨਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਸੀ।