ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ Bye-Bye

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤੀ ਕ੍ਰਿਕਟ ਟੀਮ ਦੇ ਆਲ ਰਾਊਂਡਰ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਅਚਾਨਕ ਪ੍ਰੈਸ ਕਾਂਫਰਸ ਬੁਲਾ ਕੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੁੰਬਈ ਵਿੱਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ ਭਾਵੁਕ ਹੋ ਗਏ। ਦਸੱਣਯੋਗ ਹੈ ਕਿ ਯੁਵਰਾਜ ਸਿੰਘ ਨੇ ਅਪਣੇ ਵਨ-ਡੇ ਕਰਿਅਰ ਦੀ ਸ਼ੁਰੂਆਤ 2000 'ਚ ਕੀਤੀ ਸੀ। ਯੁਵਰਾਜ ਸਾਲ 2007 ਟੀ-20 ਵਿਸ਼ਵ ਕੱਪ ਅਤੇ ਸਾਲ 2011 ਵਿਸ਼ਵ ਕੱਪ ਦੇ ਸਟਾਰ ਖਿਡਾਰੀ ਰਹੇ ਹਨ।

ਸਾਲ 2007 'ਚ ਉਨ੍ਹਾਂ ਇੰਗਲੈਂਡ ਵਿਰੁੱਧ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਇਤਹਾਸ ਰਚਿਆ ਅਤੇ 2011 ਵਿੱਚ ਕੈਂਸਰ ਦੇ ਬਾਵਜੂਦ ਉਨ੍ਹਾਂ ਦੇਸ਼ ਨੂੰ ਵਿਸ਼ਵ ਕੱਪ ਦਵਾਉਣ ਲਈ ਸਖ਼ਤ ਮਿਹਨਤ ਕੀਤੀ ਸੀ। ਯੁਵਰਾਜ ਨੇ ਆਖਰੀ ਅੰਤਰਰਾਸ਼ਟਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇੱਕ ਦਿਨਾ ਤੇ 58 ਟੀ-20 ਮੈਚ ਖੇਡ ਚੁੱਕੇ ਹਨ। ਦੋ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹੋਣ ਤੋਂ ਬਾਅਦ, ਹੁਣ ਉਨ੍ਹਾਂ ਨੇ 2019 ਵਿਚ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।


More News

NRI Post
..
NRI Post
..
NRI Post
..