ਢਾਈ ਮਹੀਨਿਆਂ ਦੀ ਖਾਮੋਸ਼ੀ ਮਗਰੋਂ ਆਨਲਾਈਨ ਵੀਡੀਓ ਰਾਹੀਂ ਸਾਹਮਣੇ ਆਏ ਜੈਕ ਮਾ

by vikramsehajpal

ਪੇਈਚਿੰਗ (ਦੇਵ ਇੰਦਰਜੀਤ)- ਚੀਨ ਦੇ ਸਭ ਤੋਂ ਅਮੀਰਾਂ ’ਚ ਗਿਣਿਆ ਜਾਂਦਾ ਕਾਰੋਬਾਰੀ ਜੈਕ ਮਾ ਕਰੀਬ ਢਾਈ ਮਹੀਨਿਆਂ ਦੀ ਖਾਮੋਸ਼ੀ ਮਗਰੋਂ ਅੱਜ ਆਨਲਾਈਨ ਵੀਡੀਓ ਰਾਹੀਂ ਸਾਹਮਣੇ ਆਇਆ।

ਅਲੀਬਾਬਾ ਗਰੁੱਪ ਦੇ ਮੁਖੀ ਨੇ 50 ਸੈਕਿੰਡ ਦੇ ਵੀਡੀਓ ਦੌਰਾਨ ਆਪਣੀ ਫਾਊਂਡੇਸ਼ਨ ਵੱਲੋਂ ਸਮਰਥਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਪਰ ਉਸ ਨੇ ਆਪਣੇ ਗਾਇਬ ਰਹਿਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਉਸ ਨੇ ਅਲੀਬਾਬਾ ਗਰੁੱਪ ਅਤੇ ਹੋਰ ਇੰਟਰਨੈੱਟ ਕੰਪਨੀਆਂ ’ਤੇ ਚੀਨੀ ਸਰਕਾਰ ਦੇ ਕੰਟਰੋਲ ਬਾਰੇ ਵੀ ਕੋਈ ਗੱਲ ਨਹੀਂ ਆਖੀ। ਉਸ ਨੇ ਪਿਛਲੇ ਸਾਲ 24 ਅਕਤੂਬਰ ਨੂੰ ਸ਼ੰਘਾਈ ਕਾਨਫਰੰਸ ਦੌਰਾਨ ਭਾਸ਼ਣ ਦਿੱਤਾ ਸੀ ਜਿਸ ’ਚ ਉਸ ਨੇ ਸਰਕਾਰੀ ਨਿਗਰਾਨਾਂ ਅਤੇ ਨੀਤੀਆਂ ਦੀ ਆਲੋਚਨਾ ਕੀਤੀ ਸੀ। ਇਸ ਮਗਰੋਂ ਉਹ ਗਾਇਬ ਹੋ ਗਿਆ ਸੀ।