ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ‘ਜ਼ੀ ਪੰਜਾਬੀ’ ਦੇ ਸਿਤਾਰੇ

by jagjeetkaur

ਚੰਡੀਗੜ੍ਹ, 15 ਜਨਵਰੀ 2024: ਜ਼ੀ ਪੰਜਾਬੀ ਦੇ ਪ੍ਰਮੁੱਖ ਕਲਾਕਾਰ ਕੀਰਤ, ਸਰਗੁਣ, ਯੁਵਰਾਜ, ਅਤੇ ਦੇਵਾਂਸ਼, ਚੈਨਲ ਦੇ 4 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਪੂਰਾ ਕਰਨ ਮੌਕੇ ਅਸ਼ੀਰਵਾਦ ਲੈਣ ਲਈ ਗੁਰਦੁਆਰਾ ਨਾਡਾ ਸਾਹਿਬ ਵਿਖੇ ਇਕੱਠੇ ਹੋਏ।

ਸਮੁੱਚੀ ਸਟਾਰ ਕਾਸਟ ਨੇ ਤਿਉਹਾਰ ਦੇ ਮੌਕੇ ਦੌਰਾਨ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਮੀਡੀਆ ਨਾਲ ਉਤਸ਼ਾਹ ਨਾਲ ਗੱਲਬਾਤ ਕੀਤੀ। ਜ਼ੀ ਪੰਜਾਬੀ ਦੇ "ਦਿਲਾਂ ਦੇ ਰਿਸ਼ਤੇ" ਦੀ ਮੁੱਖ ਅਦਾਕਾਰਾ ਹਸਨਪ੍ਰੀਤ (ਕੀਰਤ) ਨੇ ਸਾਂਝਾ ਕੀਤਾ, "ਪੰਜਾਬੀ ਲੋਕ ਖੁਸ਼ਖਬਰੀ ਦਾ ਜਸ਼ਨ ਮਨਾਉਣ ਲਈ ਨਾਲ ਗੁਰਦੁਆਰਾ ਸਾਹਿਬ ਜਾਂਦੇ ਹਨ, ਅਤੇ ਮੈਂ ਵੀ ਉੱਥੇ ਆਪਣੀ ਖੁਸ਼ੀ ਨੂੰ ਮਨਾਉਣ ਦੇ ਲਈ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕਣ ਜਾਂਦੀ ਹਾਂ। ਜ਼ੀ ਪੰਜਾਬੀ ਦੇ ਚਾਰ ਸਾਲ ਪੂਰਾ ਹੋਣ ਤੇ ਇਹ ਸਭ ਲਈ ਖੁਸ਼ੀ ਵਾਲੀ ਗੱਲ ਹੈ ਤੇ ਮੈਂ ਧੰਨਵਾਦ ਕਰਦੀ ਹਾਂ ਕਿ ਜ਼ੀ ਪੰਜਾਬੀ ਨੇ ਮੈਨੂੰ ਇੱਕ ਸ਼ਾਨਦਾਰ ਮੌਕਾ ਦਿੱਤਾ।"

ਇਸ ਮੌਕੇ ਪੰਜਾਬੀ ਕਲਾਕਾਰ ਮਨਜੀਤ ਐਸ ਮੱਕੜ (ਦੇਵਾਂਸ਼), ਅਮਾਇਰਾ ਜੈਰਥ(ਸਰਗੁਣ)ਅਤੇ ਅੰਕੁਸ਼ ਕੁਕਰੇਜਾ(ਯੁਵਰਾਜ) ਵੀ ਮੌਜੂਦ ਸਨ। ਇਹਨਾਂ ਸ਼ਾਨਦਾਰ ਕਲਾਕਾਰਾਂ ਨੂੰ ਇੱਕ ਸਕਰੀਨ 'ਤੇ ਦੇਖਣ ਦਾ ਮੌਕਾ ਨਾ ਖੁੰਝੋ ਤੇ 7 ਤੋਂ 9:30 ਵਜੇ ਜ਼ੀ ਪੰਜਾਬੀ ਚੈਨਲ ਹੁਣੇ ਹੀ ਟਿਊਨ ਇਨ ਕਰੋ।