ਜ਼ੇਲੈਂਸਕੀ ਵੱਲੋਂ ਜੰਗ ਖਤਮ ਕਰਨ ਲਈ ਰੂਸ ਅੱਗੇ ਬਾਸ਼ਰਤ ਗੱਲਬਾਤ ਦੀ ਪੇਸ਼ਕਸ਼

by jaskamal

ਨਿਊਜ਼ ਡੈਸਕ : ਰੂਸ-ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ 31 ਦਿਨ ਹੋ ਗਏ ਹਨ। ਇਸ ਜੰਗ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਕਈ ਜਵਾਨ ਗਵਾਏ ਤੇ ਇਸ ਦੇ ਨਾਲ ਹੀ ਯੂਕਰੇਨ ਨੇ ਆਰਥਿਕ ਪੱਖੋਂ ਕਾਫੀ ਨੁਕਸਾਨ ਝੱਲਿਆ ਹੈ। ਇਸ ਜੰਗ ਦੌਰਾਨ ਯੂਕਰੇਨ ਵਿਚ ਆਏ ਕਈ ਵਿਦਿਆਰਥੀਆਂ ਨੇ ਵੀ ਆਪਣੀਆਂ ਜਾਨਾਂ ਗਵਾਈਆਂ। ਦੋਵਾਂ ਦੇਸ਼ਾਂ ਵਿਚਕਾਰ ਕਈ ਵਾਰ ਗੱਲਬਾਤ ਵੀ ਹੋਈ ਪਰ ਕੋਈ ਪੁਖਤਾ ਹੱਲ ਨਾ ਨਿਕਲਿਆ।

ਹੁਣ ਆਖਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਨੂੰ ਜੰਗ ਨੂੰ ਖਤਮ ਕਰਨ ਲਈ ਮੁੜ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਪਰ ਕਿਹਾ ਕਿ ਯੂਕਰੇਨ ਸ਼ਾਂਤੀ ਦੀ ਖਾਤਰ ਆਪਣਾ ਕੋਈ ਵੀ ਖੇਤਰ ਛੱਡਣ ਲਈ ਸਹਿਮਤ ਨਹੀਂ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਯੂਕਰੇਨ ਦੀ ਇਸ ਪੇਸ਼ਕਸ਼ ਮਗਰੋਂ ਰੂਸ ਦੀ ਪ੍ਰਤੀਕਿਰਿਆ ਹੁੰਦੀ ਹੈ।