ਜ਼ੇਲੇਂਸਕੀ ਨੇ ਕੀਵ ਛੱਡਣ ਤੋਂ ਕੀਤਾ ਇਨਕਾਰ, ਅਮਰੀਕਾ ਨੂੰ ਕਿਹਾ – ਸਵਾਰੀ ਨਹੀਂ, ਮੈਨੂੰ ਹਥਿਆਰ ਚਾਹੀਦੇ ਨੇ…

by jaskamal

ਨਿਊਜ਼ ਡੈਸਕ : ਰੂਸੀ ਫੌਜ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਰਹੀ ਹੈ। ਅਜਿਹੇ 'ਚ ਅਮਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀਰ ਜ਼ੇਲੇਂਸਕੀ ਨੂੰ ਕੀਵ ਖਾਲੀ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜ਼ੇਲੇਂਸਕੀ ਨੇ ਇਹ ਕਹਿੰਦੇ ਹੋਏ ਅਮਰੀਕੀ ਮਦਦ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਰੂਸ ਦੇ ਖਿਲਾਫ ਡਟ ਕੇ ਖੜ੍ਹੇ ਹੋਣਗੇ।

ਅਮਰੀਕੀ ਖੁਫੀਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ

ਇਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਨੇ ਏਪੀ ਨੂੰ ਦੱਸਿਆ ਕਿ ਜ਼ੇਲੇਂਸਕੀ ਨੂੰ ਅਮਰੀਕੀ ਸਰਕਾਰ ਨੇ ਕੀਵ ਨੂੰ ਖਾਲੀ ਕਰਨ ਲਈ ਕਿਹਾ ਸੀ ਪਰ ਉਸ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਅਧਿਕਾਰੀ ਦੇ ਅਨੁਸਾਰ, ਜ਼ੇਲੇਂਸਕੀ ਨੇ ਕਿਹਾ ਹੈ ਕਿ ਲੜਾਈ ਇੱਥੇ ਹੈ ਅਤੇ ਉਨ੍ਹਾਂ ਨੂੰ ਟੈਂਕ ਵਿਰੋਧੀ ਗੋਲਾ ਬਾਰੂਦ ਦੀ ਜ਼ਰੂਰਤ ਹੈ, ਸਵਾਰੀਆਂ ਦੀ ਨਹੀਂ।