ਕੋਰੋਨਾ ਤੋਂ ਬਾਅਦ ਹੁਣ ਆਇਆ ਜ਼ੀਕਾ ਵਾਇਰਸ, ਜਾਣੋ ਲੱਛਣ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰੋਨਾ ਤੋਂ ਬਾਅਦ ਹੁਣ ਇਕ ਹੋਰ ਵਾਇਰਸ ਤੇਜ਼ੀ ਨਾਲ ਫੈਲ ਰਹੀਆਂ ਹੈ। ਕਰਨਾਟਕ 'ਚ ਜ਼ੀਕਾ ਵਾਇਰਸ ਪਾਈਆਂ ਗਿਆ ਹੈ। ਰਾਜ ਸਿਹਤ ਮੰਤਰੀ ਨੇ ਦੱਸਿਆ ਕਿ ਇੱਕ 5 ਸਾਲ ਦੀ ਬੱਚੀ 'ਚ ਇਸ ਵਾਇਰਸ ਦੇ ਲੱਛਣ ਪਾਏ ਗਏ ਹਨ । ਇਹ ਰਾਜ ਵਿੱਚ ਇਸ ਵਾਇਰਸ ਦਾ ਪਹਿਲਾਂ ਮਾਮਲਾ ਹੈ। ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ੀਕਾ ਵਾਇਰਸ ਨੂੰ ਰੋਕਣ ਲਈ ਜਲਦ ਹੀ ਕੋਈ ਉਪਾਅ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਕਿ ਜ਼ੀਕਾ ਵਾਇਰਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਡੇਂਗੂ, ਪੀਲੇ ਬੁਖ਼ਾਰ ਦਾ ਕਾਰਨ ਵੀ ਬਣਦੇ ਹਨ। ਜ਼ੀਕਾ ਵਾਇਰਸ ਦਾ ਹਾਲੇ ਕੋਈ ਇਲਾਜ ਨਹੀਂ ਆਇਆ ਹੈ ।

ਇਸ ਦੇ ਮੁੱਖ ਲੱਛਣ ਹਨ :
ਸਰੀਰ 'ਚ ਧਫ਼ੜ, ਮਾਸਪੇਸ਼ੀਆਂ ਤੇ ਜੋੜਾ 'ਚ ਦਰਦ , ਸਿਰ ਦਰਦ, ਬੇਚੈਨੀ ਇਸ ਬੁਖਾਰ ਦੇ ਆਮ ਲੱਛਣ ਹਨ। ਜ਼ਿਕਰਯੋਗ ਹੈ ਕਿ ਜ਼ੀਕਾ ਵਾਇਰਸ ਦੇ ਲੱਛਣ ਮੱਛਰ ਦੇ ਕੱਟਣ ਤੋਂ 5 ਦਿਨਾਂ ਬਾਅਦ ਦਿਖਾਈ ਦਿੰਦੇ ਹਨ। ਇਹ ਲੱਛਣ ਆਮ ਤੋਰ ਤੇ 7 ਦਿਨ ਤੱਕ ਰਹਿੰਦੇ ਹਨ। ਲੱਛਣ ਦਿਖਾਈ ਦਿੰਦੇ ਹੀ ਡਾਕਟਰ ਨੂੰ ਜਾਂਚ ਕਰਵਾਉ ਤਾਂ ਜੋ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ ।