‘ਆਪ’ MLA ਗੱਜਣਮਾਜਰਾ ਖ਼ਿਲਾਫ਼ ED ਦੀ ਵੱਡੀ ਕਾਰਵਾਈ, ਚਾਰਜਸ਼ੀਟ ਕੀਤੀ ਦਾਖਲ

by jagjeetkaur

ਮੋਹਾਲੀ ਸਪੈਸ਼ਲ ਕੋਰਟ ਵਿਚ ਈਡੀ ਨੇ 40.92 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਮਾਮਲੇ ਵਿਚ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸਣੇ 6 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਈਡੀ ਨੇ ਪਿਛਲੇ ਸਾਲ 11 ਜੂਨ ਨੂੰ PMLA 2002 ਦੀਆਂ ਵਿਵਸਥਾਵਾਂ ਤਹਿਤ ਜਸਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਕੋਰਟ ਦੀ ਨਿਆਇਕ ਹਿਰਾਸਤ ਵਿਚ ਹਨ।

ਦੱਸ ਦੇਈਏ ਕਿ ਜਲੰਧਰ ਈਡੀ ਨੇ ਲਗਭਗ 4 ਮਹੀਨੇ ਪਹਿਲਾਂ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਅਦ ਅੱਜ ਈਡੀ ਦੀ ਇਹ ਵੱਡੀ ਕਾਰਵਾਈ ਹੈ। ਜਲੰਧਰ ਜ਼ੋਨਲ ਦਫਤਰ ਨੇ ਵੀ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੋਰਨਾਂ ਖਿਲਾਫ 5 ਜਨਵਰੀ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਤੇ ਤਿੰਨ ਕੰਪਨੀਆਂ ਸਣੇ 6 ਹੋਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ।

ਇਸ ਵਿਚ ਜਸਵੰਤ ਤੇ ਤਿੰਨ ਕੰਪਨੀਆਂ ਸਣਏ ਹੋਰਨਾਂ ਮੁਲਜ਼ਮ ਪੱਖਾਂ ਨੂੰ ਪੰਜਾਬ ਦੇ ਮੋਹਾਲੀ ਵਿਚ ਸਪੈਸ਼ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੋਰਟ ਵਿਚ ਪੇਸ਼ ਕੀਤਾ ਗਿਆ। 18 ਮਾਰਚ ਨੂੰ ਕੋਰਟ ਨੇ ਸ਼ਿਕਾਇਤ ਸਵੀਕਰ ਕਰ ਲਈ। ਜ਼ਿਕਰਯੋਗ ਹੈ ਕਿ ਗੱਜਣ ਮਾਜਰਾ ਖਿਲਾਫ ਕੇਂਦਰੀ ਜਾਂਚ ਬਿਊਰੋ ਨੇ ਵੀ FIR ਦਰਜ ਕੀਤੀ ਸੀ। ਈਡੀ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ।