ਕੇਜਰੀਵਾਲ ਬੋਲੇ- ਮੁੱਖ ਮੰਤਰੀ ਚੰਨੀ ਦੇ ਹਲਕੇ ‘ਚ ਚੱਲ ਰਹੀ ਨਾਜਾਇਜ਼ ਮਾਈਨਿੰਗ, ਸੱਤਾ ‘ਚ ਆਉਣ ‘ਤੇ ਕਰਾਂਗੇ ਜਾਂਚ

by jaskamal

ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ਕਰ ਰਹੇ ਹਨ। ਅੱਜ ਉਨ੍ਹਾਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਸਾਰ ਮਾਈਨਿੰਗ ਮਾਫੀਆ ਮਾਮਲੇ ਵਿੱਚ ਫਿਰ ਚੰਨੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੀਐੱਮ ਦੇ ਹਲਕੇ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਤੇ ਆਪ ਦੇ ਸੱਤਾ ਵਿੱਚ ਆਉਣ ਤੇ ਜਾਂਚ ਕਰਵਾਈ ਜਾਵੇਗੀ। ਉਹ ਭ੍ਰਿਸ਼ਟ ਲੀਡਰਾਂ ਦੀ ਜੇਬ ਚੋਂ ਪੈਸਾ ਕੱਢਵਾ ਕੇ ਔਰਤਾਂ ਦੇ ਖਾਤੇ ਚ ਪਾਉਣਗੇ।

ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫ਼ੀਆ ਨਾਲ CM ਚੰਨੀ ਦੀ ਮਿਲੀਭੁਗਤ ਹੈ। ਪੰਜਾਬ 'ਚ 20 ਹਜ਼ਾਰ ਕਰੋੜ ਦੀ ਨਜਾਇਜ਼ ਮਾਈਨਿੰਗ ਹੋਈ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਮੰਤਰੀਆਂ ਤੇ ਵਿਧਾਇਕਾਂ ਦੀ ਮਿਲੀਭੁਗਤ ਦੀ  ਗੱਲ ਕਹੀ ਸੀ। ਕੇਜਰੀਵਾਲ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਵੇ।

ਕੇਜਰੀਵਾਲ ਨੇ ਇੱਕ ਵਾਰ ਫਿਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਤੇ ਹਮਲਾ ਬੋਲਿਆ ਹੈ। ਉੱਧਰ CM ਚੰਨੀ ਪਹਿਲਾਂ ਵੀ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਚੁੱਕੇ ਹਨ। ਪਰਸੋਂ ਜਦੋਂ ਰਾਘਨ ਚੱਢਾ ਨੇ ਉਨ੍ਹਾਂ ਦੇ ਹਲਕੇ ਚ ਰੇਡ ਕੀਤੀ ਸੀ ਤਾਂ CM ਨੇ ਉਨ੍ਹਾਂ ਤੇ ਜ਼ਬਰਦਸਤ ਹਮਲਾ ਬੋਲਿਆ ਸੀ।