1 ਲੱਖ ਬਣੇ 75 ਲੱਖ ਰੁਪਏ, ਪੈਸਾ ਲਗਾਉਣ ਵਾਲੇ ਹੋਏ ਮਾਲੋਮਾਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵੀ-ਗਾਰਡ ਇੰਡਸਟਰੀਜ਼ ਇਕ ਅਜਿਹੀ ਕੰਪਨੀ ਹੈ, ਜਿਸ ਨੇ ਨਿਵੇਸ਼ਕਾਂ ਨੂੰ ਅਮੀਰ ਬਣਾਉਣ ਦਾ ਕੰਮ ਕੀਤਾ ਹੈ। ਕੰਪਨੀ ਦੇ ਸ਼ੇਅਰਾਂ ਨੇ ਪਿਛਲੇ 13 ਸਾਲਾਂ 'ਚ 7000 ਫੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ ਹੈ। ਵੀ-ਗਾਰਡ ਇੰਡਸਟਰੀਜ਼ ਦੇ ਸ਼ੇਅਰ 6 ਮਾਰਚ 2009 ਨੂੰ ਬੰਬੇ ਸਟਾਕ ਐਕਸਚੇਂਜ 'ਤੇ 2.86 ਰੁਪਏ 'ਤੇ ਬੰਦ ਹੋਏ। ਕੰਪਨੀ ਦੇ ਸ਼ੇਅਰਾਂ ਨੇ ਕਰੀਬ 13 ਸਾਲਾਂ 'ਚ ਨਿਵੇਸ਼ਕਾਂ ਨੂੰ 7,500 ਫੀਸਦੀ ਦਾ ਰਿਟਰਨ ਦਿੱਤਾ ਹੈ।

ਜੇਕਰ ਪਿਛਲੇ 6 ਸਾਲਾਂ 'ਚ ਮਿਲੇ ਰਿਟਰਨ ਦੀ ਗੱਲ ਕਰੀਏ ਤਾਂ 4 ਮਾਰਚ 2016 ਨੂੰ ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਵੀ-ਗਾਰਡ ਇੰਡਸਟਰੀਜ਼ ਦੇ ਸ਼ੇਅਰ 59.98 ਰੁਪਏ ਦੇ ਪੱਧਰ 'ਤੇ ਸਨ। ਕੰਪਨੀ ਦੇ ਸ਼ੇਅਰਾਂ ਨੇ 6 ਸਾਲਾਂ 'ਚ 350 ਫੀਸਦੀ ਤੋਂ ਜ਼ਿਆਦਾ ਦਾ ਰਿਟਰਨ ਦਿੱਤਾ ਹੈ।

ਵੀ-ਗਾਰਡ ਇੰਡਸਟਰੀਜ਼ ਦੀ ਮਾਰਕੀਟ ਕੈਪ 9,270 ਕਰੋੜ ਰੁਪਏ ਦੇ ਨੇੜੇ ਹੈ। ਕੰਪਨੀ ਦਾ ਸਟਾਕ 52 ਹਫਤੇ ਦਾ ਉੱਚ ਪੱਧਰ 285 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਦੇ ਸ਼ੇਅਰਾਂ ਦਾ 52 ਹਫਤੇ ਦਾ ਹੇਠਲਾ ਪੱਧਰ 210.90 ਰੁਪਏ ਹੈ।