ਡੇਰਾਬੱਸੀ : ਸਥਾਨਕ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਹੀਰੋ ਹਾਂਡਾ ਕੰਪਨੀ ਦੇ 11 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਨੇ ਮੰਗਲਵਾਰ ਨੂੰ ਗਿ੍ਫਤਾਰ ਕੀਤੇ ਮੁਲਜ਼ਮ ਸੁਰਿੰਦਰ ਸਿੰਘ ਪੁੱਤਰ ਸੁਲਤਾਨ ਮੁਹੰਮਦ ਵਾਸੀ ਪਿੰਡ ਨਿਹਾਰਸੀ ਜ਼ਿਲ੍ਹਾ ਅੰਬਾਲਾ ਹਰਿਆਣਾ ਤੇ ਜਸਵੰਤ ਸਿੰਘ ਪੁੱਤਰ ਸੁਰੇਸ਼ ਪਾਲ ਵਾਸੀ ਸੁਲਤਾਨਪੁਰ ਜ਼ਿਲ੍ਹਾ ਪੰਚਕੂਲਾ ਹਰਿਆਣਾ ਨੂੰ ਅੱਜ ਡੇਰਾਬੱਸੀ ਅਦਾਲਤ 'ਚ ਦੋ ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਪੇਸ਼ ਕੀਤਾ। ਜਿੱਥੇ ਦੋਵਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ 'ਚ ਵਾਧਾ ਕੀਤਾ ਗਿਆ ਹੈ। ਇਹ ਚੋਰ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ।
ਡੀਐਸਪੀ ਗੁਰਬਖਸ਼ੀਸ ਸਿੰਘ ਅਤੇ ਥਾਣਾ ਮੁਖੀ ਸਤਿੰਦਰ ਸਿੰਘ ਨੇ ਡੇਰਾਬੱਸੀ ਪੁਲਿਸ ਥਾਣੇ ਵਿਚ ਪ੍ਰਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਆਈ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋ ਡੇਰਾਬੱਸੀ ਬਰਵਾਲਾ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਚੋਰੀ ਦੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਹਨ। ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕ ਪੁੱਛਗਿੱਛ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ। ਪੁਲਿਸ ਨੇ ਦੋਵਾਂ ਨੂੰੂ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਦੋ ਦਿਨ ਪਿੁਲਸ ਰਿਮਾਂਡ ਦੌਰਾਨ ਵੱਖ ਵੱਖ ਥਾਵਾਂ ਤੋਂ 11 ਮੋਟਰਸਾਈਕਲ ਬਰਾਮਦ ਕੀਤੇ ਹਨ।ਡੀਐੱਸਪੀ ਨੇ ਦੱਸਿਆ ਕਿ ਉਕਤ ਚੋਰ ਦਸਵੀਂ 'ਤੇ ਬਾਰਵੀਂ ਪਾਸ ਹਨ।
ਜਿਨ੍ਹਾਂ ਦਾ ਭਾਵੇ ਅਪਰਾਧਿਕ ਪਿਛੋਕੜ ਨਹੀਂ ਹੈ ਪਰ ਜਲਦ ਅਮੀਰ ਬਣਨ ਦੇ ਸ਼ੋਕ ਕਾਰਨ ਉਨ੍ਹਾਂ ਨੇ ਮੋਟਰਸਾਈਕਲ ਚੋਰੀ ਕਰਨੇ ਸ਼ੁਰੂ ਕਰ ਦਿੱਤੇ । ਉਨ੍ਹਾਂ ਦੱਸਿਆ ਕਿ 4 ਮੋਟਰਸਾਈਕਲ ਕਾਲਜ ਰੋਡ ਦੇ ਜੰਗਲ, ਜੰਗਲਾਤ ਵਿਭਾਗ ਦੀ ਜ਼ਮੀਨ, 03 ਮੋਟਰਸਾਈਕਲ ਖੇੜੀ ਗੁੱਜਰਾ ਦੇ ਜੰਗਲ ਅਤੇ ਹਰੀਪੁਰ ਹਿੰਦੂਆਂ ਨੇੜੇ ਤੋਂ ਬਰਾਮਦ ਕੀਤੇ ਹਨ। ਇਹ ਸਾਰੇ ਮੋਟਰਸਾਈਕਲ ਸਪੈਲਡਰ ਕੰਪਨੀ ਦੇ ਹਨ। ਜਿਨ੍ਹਾਂ ਦੇ ਹੈਂਡਲ ਦਾ ਜਿੰਦਰਾ ਤੋੜ ਕੇ ਕੂਨੈਕਸ਼ਨ ਦੀਆਂ ਤਾਰਾਂ ਜੋੜ ਕੇ ਫ਼ਰਾਰ ਹੋ ਜਾਂਦੇ ਸਨ ਅਤੇ ਇਹ ਵਾਰਦਾਤ ਨੂੰ ਭੀੜ ਵਾਲੀਆਂ ਥਾਵਾਂ 'ਤੇ ਪੂਰੀ ਚੌਕਸੀ ਨਾਲ ਦਿੰਦੇ ਆ ਰਹੇ ਸਨ। ਜਿਆਦਾਤਰ ਮੋਟਰਸਾਈਕਲ ਡੇਰਾਬੱਸੀ, ਅੰਬਾਲਾ ਅਤੇ ਬਰਵਾਲਾ ਆਦਿ ਦੇ ਖੇਤਰ ਤੋਂ ਚੋਰੀ ਕੀਤੇ ਸਨ। ਮਾਮਲੇ ਦੇ ਤਫ਼ਤੀਸੀ ਅਫ਼ਸਰ ਨਰਿੰਦਰ ਕੁਮਾਰ ਨੇ ਦੱਸਿਆ ਪੁਲਿਸ ਨੇ ਅਦਾਲਤ ਤੋਂ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਹੈ ਤਾਂ ਕਿ ਇਸ ਮਾਮਲੇ ਦੀ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ।



