14 ਸਾਲਾ ਦੀ ਨਾਬਾਲਗ ਨਾਲ ਜਬਰ ਜਨਾਹ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 14 ਸਾਲਾ ਨਾਬਾਲਗ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ। ਪਰਿਵਾਰ ਵੱਲੋਂ ਪੀੜਤ ਬੱਚੀ ਨੂੰ ਸਿਵਲ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੀੜਤਾ ਨੇ ਕਿਹਾ ਕਿ ਉਸ ਨੂੰ ਇੱਕ ਲੜਕੀ ਦਾ ਫ਼ੋਨ ਆਇਆ ਸੀ ਜੋ ਉਸ ਨੂੰ ਗੁੰਮਰਾਹ ਕਰਕੇ ਬਰਗਾੜੀ ਵਿਖੇ ਲੈ ਗਈ। ਇਸ ਤੋਂ ਬਾਅਦ ਉਸ ਨੂੰ ਕਿਸੇ ਮੁੰਡੇ ਨਾਲ ਭੇਜ ਦਿੱਤਾ ਤੇ ਉਹ ਉਸ ਨੂੰ ਇੱਕ ਨਿੱਜੀ ਹੋਟਲ ਵਿੱਚ ਲੈ ਗਿਆ।

ਉਸ ਮੁੰਡੇ ਨੇ ਉਸ ਨਾਲ ਦੋ ਦਿਨ ਤੱਕ ਸਰੀਰਕ ਸ਼ੋਸ਼ਣ ਕੀਤਾ।ਇਸ ਦੇ ਨਾਲ ਹੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਪਰਿਵਾਰ ਦਾ ਹਾਲ ਪੁੱਛਣ ਲਈ ਪੁੱਜੇ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੈਪਟਨ ਨੂੰ ਇਸ ਤਰੀਕੇ ਨਾਲ ਬੱਚਿਆਂ ਦੇ ਹੋ ਰਹੇ ਬਲਾਤਕਾਰ ਮਾਮਲਿਆਂ ਲਈ ਜਵਾਬਦੇਹੀ ਦੀ ਮੰਗ ਕੀਤੀ। ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..