2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ‘ਚ 2 ਨੌਜਵਾਨਾਂ ਦੀ ਮੌਤ

by mediateam

ਮਾਹਿਲਪੁਰ : ਮਾਹਿਲਪੁਰ ਫਗਵਾੜਾ ਰੋਡ 'ਤੇ ਪਿੰਡ ਪਾਲਦੀ ਦੇ ਅੱਡੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਕਬਜ਼ੇ 'ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਨਿਲ ਕੁਮਾਰ (33) ਪੁੱਤਰ ਤਰਲੋਕੀ ਨਾਥ ਵਾਸੀ ਲਕਸੀਹਾਂ ਜੋ ਕਿ ਆਪਣੇ ਮੋਟਰ ਸਾਈਕਲ ਨੰਬਰ ਪੀਬੀ 07 ਏ ਯੂ 5882 'ਤੇ ਸਵਾਰ ਹੋ ਕੇ ਪਿੰਡ ਤੋਂ ਮਾਹਿਲਪੁਰ ਨੂੰ ਆ ਰਿਹਾ ਸੀ।

ਜਦੋਂ ਉਹ ਉਕਤ ਸਥਾਨ 'ਤੇ ਪੁੱਜਾ ਤਾਂ ਮਾਹਿਲਪੁਰ ਤੋਂ ਕੋਟਫ਼ਤੂਹੀ ਵੱਲ ਜਾ ਰਹੇ ਮੋਟਰ ਸਾਈਕਲ ਨੰਬਰ ਪੀ ਬੀ 07 ਏ ਐਨ 3329 'ਤੇ ਸੁਖਵਿੰਦਰ (22) ਪੁੱਤਰ ਅਵਤਾਰ ਸਿੰਘ ਨਾਲ ਸਿੱਧੀ ਟੱਕਰ ਹੋ ਗਈ।ਪ੍ਰਤੱਖ ਦਰਸ਼ੀਆਂ ਦਾ ਦੱਸਣਾ ਹੈ ਕਿ ਦੋਵਾਂ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਦੋਵਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

More News

NRI Post
..
NRI Post
..
NRI Post
..