ਕੀਮਤੀ ਸਮਾਨ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ 2ਮੁਲਜ਼ਮ 24 ਘੰਟਿਆਂ ਦੇ ਅੰਦਰ ਕਾਬੂ

by

ਲੁਧਿਆਣਾ : ਜਨਕਪੁਰੀ ਇਲਾਕੇ ਵਿੱਚੋਂ ਇੱਕ ਨੌਕਰੀ ਪੇਸ਼ਾ ਵਿਅਕਤੀ ਦੇ ਘਰੋਂ ਇਲੈਕਟ੍ਨਿਕਸ ਦਾ ਕੀਮਤੀ ਸਮਾਨ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 2 ਦੇ ਅਧੀਨ ਆਉਂਦੀ ਚੌਕੀ ਜਨਕਪੁਰੀ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਕਾਬੂ ਕਰ ਲਿਆ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਅਮਰਪੁਰਾ ਦੇ ਵਾਸੀ ਰਾਹੁਲ ਅਤੇ ਤਾਜਪੁਰ ਰੋਡ ਦੇ ਰਹਿਣ ਵਾਲੇ ਵਿਜੇ ਕੁਮਾਰ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਜਨਕਪੁਰੀ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਜਨਕਪੁਰੀ ਦਾ ਰਹਿਣ ਵਾਲਾ ਮੁਜ਼ਾਹਿਦ ਖਾਨ ਲਾਗੇ ਦੇ ਹੀ ਇੱਕ ਫੈਕਟਰੀ ਵਿੱਚ ਨੌਕਰੀ ਕਰਦਾ ਹੈ।

4 ਜੁਲਾਈ ਦੀ ਸਵੇਰ ਨੂੰ ਹਰ ਰੋਜ਼ ਵਾਂਗ ਉਹ ਨੌਕਰੀ 'ਤੇ ਚਲਾ ਗਿਆ। ਦੁਪਹਿਰ ਕਰੀਬ ਢਾਈ ਵਜੇ ਦੇ ਕਰੀਬ ਜਦ ਉਹ ਰੋਟੀ ਖਾਣ ਲਈ ਘਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੇ ਘਰ ਦੇ ਤਾਲੇ ਟੁੱਟੇ ਹੋਏ ਸਨ। ਮੁਜਾਹਿਦ ਜਿਸ ਤਰ੍ਹਾਂ ਹੀ ਘਰ ਅੰਦਰ ਦਾਖ਼ਲ ਹੋਇਆ ਉਸਦੀ ਨਜ਼ਰ ਕੰਧ ਟੱਪ ਰਹੇ ਦੋ ਨੌਜਵਾਨਾਂ ਤੇ ਪਈ। ਜਿਨ੍ਹਾਂ ਦੇ ਹੱਥ ਵਿੱਚ ਸਮਾਨ ਫੜਿਆ ਹੋਇਆ ਸੀ। ਘਰ ਦੀ ਜਾਂਚ ਕਰਨ ਤੇ ਮੁਜਾਹਿਦ ਨੂੰ ਪਤਾ ਲੱਗਿਆ ਕਿ ਨੌਜਵਾਨ ਘਰ ਵਿੱਚੋਂ ਇੱਕ ਐੱਲਈਡੀ, ਇੱਕ ਲੈਪਟਾਪ, ਇੱਕ ਮੋਬਾਈਲ ਫੋਨ, ਸੋਨੇ ਦੀਆਂ ਦੋ ਵਾਲੀਆਂ, ਸੋਨੇ ਦਾ ਇੱਕ ਕੋਕਾ, ਇੱਕ ਚਾਂਦੀ ਦਾ ਹਾਰ, ਦੋ ਚਾਂਦੀ ਦੀਆਂ ਚੂੜੀਆਂ, ਦੋ ਫਾਈਲਾਂ ਤੇ ਇੱਕ ਚਾਂਦੀ ਦੀ ਚੈੱਨ ਲੈ ਕੇ ਸਨ। ਮੁਜਾਹਿਦ ਖਾਨ ਨੇ ਇਸ ਮਾਮਲੇ ਸਬੰਧੀ ਤੁਰੰਤ ਥਾਣਾ ਡਵੀਜ਼ਨ ਨੰਬਰ 2 ਦੇ ਅਧੀਨ ਆਉਂਦੀ ਚੌਕੀ ਜਨਕਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। 

ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸੂਚਨਾ ਤੋਂ ਬਾਅਦ ਮੁਜਾਹਿਦ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿਚ ਲਈ ਅਤੇ ਉਸ ਨੂੰ ਬਰੀਕੀ ਨਾਲਖੰਗਾਲੀ ਤਾਂ ਦੋਵਾਂ ਨੌਜਵਾਨਾਂ ਦੀ ਸ਼ਨਾਖ਼ਤ ਹੋਈ। ਇਸ ਮਾਮਲੇ ਵਿੱਚ ਪੁਲੀਸ ਨੇ ਦੋਵਾਂ ਨੌਜਵਾਨਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਦੇ ਮੁਤਾਬਕ ਮੁਲਜ਼ਮ ਵਿਜੇ ਦੇ ਖਿਲਾਫ ਪਹਿਲਾਂ ਵੀ ਇਕ ਮੁਕੱਦਮਾ ਦਰਜ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

More News

NRI Post
..
NRI Post
..
NRI Post
..