ਚੰਡੀਗੜ : ਸੈਕਟਰ 40 ਮਿੰਨੀ 'ਚ ਪੁਰਾਣੀ ਰੰਜ਼ਿਸ਼ ਤਹਿਤ ਤਲਵਾਰਾਂ ਨਾਲ ਹਮਲਾ ਕਰ ਕੇ 27 ਸਾਲ ਦੇ ਅਮਿਤ ਕਟੋਚ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫਰਾਰ ਹੋ ਗਏ ਹਨ। ਅਮਿਤ ਪੁਰਾਣੀਆਂ ਕਾਰਾਂ ਦੀ ਸੇਲ-ਪਰਚੇਜ਼ਿੰਗ ਦਾ ਕੰਮ ਕਰਦਾ ਸੀ। ਉਸ ਦਾ ਇਕ ਜੁੜਵਾ ਭਰਾ ਤੇ ਦੋ ਭੈਣਾਂ ਹਨ। ਹਮਲੇ 'ਚ ਅਮਿਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਜਲਦ ਹੀ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਿਤ ਦੇ ਪਿਤਾ ਹੋਮਿਓਪੈਥੀ ਦੇ ਡਾਕਟਰ ਹਨ। ਉਹ ਛੇ-ਸੱਤ ਸਾਲ ਤੋਂ ਪਹਿਲਾਂ ਸੈਕਟਰ-41A 'ਚ ਰਹਿੰਦੇ ਸਨ। ਬਾਅਦ 'ਚ ਸੰਨੀ ਐਨਕਲੇਵ ਖਰੜ 'ਚ ਜਾ ਕੇ ਰਹਿਣ ਲੱਗੇ। ਹਾਲਾਂਕਿ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਸੈਕਟਰ-41A ਦੇ ਲੋਕਾਂ ਨਾਲ ਮੇਲਜੋਲ ਲੱਗਾ ਰਹਿੰਦਾ ਸੀ। ਜਾਣਕਾਰੀ ਮਿਲੀ ਕਿ ਇਕ-ਡੇਢ ਸਾਲ ਪਹਿਲਾਂ ਅਮਿਤ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ। ਉਹ ਰੰਜਿਸ਼ ਰੱਖਣ ਲੱਗੇ ਸਨ। ਸ਼ੁੱਕਰਵਾਰ ਨੂੰ ਮੌਕਾ ਵੇਖ ਕੇ ਉਨ੍ਹਾਂ ਉਸ 'ਤੇ ਹਮਲਾ ਕਰ ਦਿੱਤਾ।



