ਅਮਰੀਕਾ ‘ਚ 28 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ

by jagjeetkaur

ਮੁਕੇਰੀਆਂ ਦੇ ਪਿੰਡ ਭੰਗਾਲਾ ਦੇ ਇਕ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਸਿਮਰਨਪਾਲ ਸਿੰਘ ਸਿੱਧੂ ਵਜੋਂ ਹੋਈ ਹੈ ਜੋ 2018 ਵਿਚ ਅਮਰੀਕਾ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਸਿਮਰਨਪਾਲ ਸਿੰਘ ਸਿੱਧੂ ਦਾ ਟਰੱਕ ਬਰਫ਼ 'ਤੇ ਸਲਿਪ ਹੋ ਗਿਆ ਜਿਸ ਕਾਰਨ ਹਾਦਸਾ ਵਾਪਰ ਗਿਆ। ਮ੍ਰਿਤਕ ਦੇ ਪਿਤਾ ਅਵਤਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਮਰਨਪਾਲ ਸਿੰਘ ਸਿੱਧੂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਪਰਿਵਾਰ ਰਸਮਾਂ ਮੁਤਾਬਕ ਸਿਮਰਨਪਾਲ ਸਿੰਘ ਦਾ ਸਸਕਾਰ ਕਰ ਸਕੇ।