ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ ਨਾਲ 4 ਵਿਅਕਤੀਆਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿਖੇ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੁੱਲੜਾ ਵਿਖੇ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ ਨਾਲ 4 ਵਿਅਕਤੀਆਂ ਦੀ ਮੌਤ ਹੋਣ ਕਾਰਨ ਪੁਲਸ ਨੇ 14 ਲੋਕਾਂ ਖ਼ਿਲਾਫ ਪਰਚਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸੁਖਰਾਜ ਸਿੰਘ ਦੀ ਪਤਨੀ ਤੇ ਪਿੰਡ ਫੁੱਲੜਾ ਦੀ ਸਰਪੰਚ ਲਵਲੀ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਹੈ, ਜਿਸ ’ਚ ਲਵਲੀ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਸੁਖਰਾਜ ਸਿੰਘ ਖੇਤਾਂ ’ਚ ਕਣਕ ਦੀ ਫਸਲ ਨੂੰ ਪਾਣੀ ਲਾਉਣ ਗਿਆ ਸੀ ਅਤੇ ਉਹ ਉਸ ਨੂੰ ਖਾਣਾ ਦੇਣ ਲਈ ਗਈ ਸੀ। ਇਸ ਦੌਰਾਨ 3 ਵੱਡੀਆਂ ਕਾਰਾਂ, 2 ਛੋਟੀਆਂ ਕਾਰਾਂ, ਥਾਰ ਜੀਪ, ਨੀਲੇ ਰੰਗ ਦਾ ਹਾਲੈਂਡ ਫੋਰਟ ਟਰੈਕਟਰ ਅਤੇ ਲਾਲ ਰੰਗ ਦਾ ਸਵਰਾਜ ਟਰੈਕਟਰ ’ਤੇ ਸਵਾਰ ਹੋ ਕੇ ਵਿਅਕਤੀ ਆਏ।

ਇਨ੍ਹਾਂ ’ਚ ਨਿਰਮਲ ਸਿੰਘ, ਝਿਰਮਲ ਸਿੰਘ, ਉਮਿੰਦਰ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਹਿੰਮਤ ਸਿੰਘ, ਗਗਨਦੀਪ ਸਿੰਘ ਸਾਰੇ ਵਾਸੀ ਖਹਿਰਾਬਾਦ ਥਾਣਾ ਦਸੂਹਾ, ਰਵਿੰਦਰ ਸਿੰਘ ਮਾਣਾ ਸਰਪੰਚ ਤੇ ਉਸ ਦਾ ਛੋਟਾ ਭਰਾ ਵਾਸੀ ਟੇਰਕਿਆਣਾ, ਰਮੇਸ਼ ਸਿੰਘ ਉਰਫ ਵਿਜੇ ਨੰਬਰਦਾਰ, ਲਾਡੀ ਵਾਸੀ ਵਧਾਈਆਂ, ਪਰਮਜੀਤ ਸਿੰਘ ਉਰਫ ਪੰਮਾ ਪਿੰਡ ਹਰਦੋਥਲੇ, ਅਜੇਪਾਲ ਉਰਫ ਅੰਜੂ ਵਾਸੀ ਮਾਂਗਟ, ਨੋਨੀ ਲਾਹੌਰੀਆ ਕੈਂਠਾ ਮੁਹੱਲਾ ਦਸੂਹਾ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਹਮਲਾਵਰਾਂ ਨੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਮੌਕੇ ’ਤੇ ਨਾਲ ਦੇ ਪਿੰਡ ਦੇ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਜਦੋਂ ਉਸ ਦੇ ਪਤੀ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਉਨ੍ਹਾਂ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..