ਹਿੰਸਾ ਮਗਰੋਂ ਹੁਣ ਬੀਰਭੂਮ ‘ਚ ਮਿਲੇ 40 ਦੇਸੀ ਬੰਬ, ਬਾਲਟੀ ‘ਚ ਲੁਕੋ ਕੇ ਰੱਖੇ ਸੀ ਬੰਬ

by jaskamal

ਨਿਊਜ਼ ਡੈਸਕ : ਬੀਰਭੂਮ ਵਿੱਚ ਹੋਏ ਘਾਤਕ ਕਤਲੇਆਮ ਤੋਂ ਬਾਅਦ, ਜਿਸ 'ਚ ਅੱਠ ਨਿਰਦੋਸ਼ ਲੋਕਾਂ ਨੂੰ ਕੁੱਟਿਆ ਗਿਆ ਅਤੇ ਜ਼ਿੰਦਾ ਸਾੜ ਦਿੱਤਾ ਗਿਆ, ਬੀਰਭੂਮ ਪੁਲਿਸ ਨੇ ਸ਼ਨੀਵਾਰ ਨੂੰ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਦੇ ਮਾਰਗ੍ਰਾਮ ਖੇਤਰ ਤੋਂ 40 ਕੱਚੇ ਬੰਬ ਬਰਾਮਦ ਕੀਤੇ। ਪੁਲਸ ਵੱਲੋਂ ਦੋਸ਼ੀ ਨੂੰ ਫੜਨ ਲਈ ਇਲਾਕੇ 'ਚ ਵੱਡੇ ਪੱਧਰ 'ਤੇ ਮੁਹਿੰਮ ਚਲਾਉਣ ਤੋਂ ਬਾਅਦ ਕੱਚੇ ਬੰਬਾਂ ਦਾ ਪਤਾ ਲੱਗਾ ਹੈ।

ਐੱਸਪੀ ਨਾਗੇਂਦਰ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਇਨ੍ਹਾਂ ਬੰਬਾਂ ਨੂੰ ਚਾਰ ਬਾਲਟੀਆਂ 'ਚ ਲੁਕੋ ਕੇ ਇਕ ਅੰਡਰ ਕੰਸਟ੍ਰਕਸ਼ਨ ਘਰ ਦੇ ਪਿੱਛੇ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਹਾਲ ਹੀ ਵਿਚ ਬੀਰਭੂਮ ਹਿੰਸਾ 'ਚ 8 ਲੋਕਾਂ ਦੀ ਸੜ ਕੇ ਮੌਤ ਹੋ ਗਈ ਸੀ।