ਕਪੂਰਥਲਾ ‘ਚ ਦਰਿੰਦਗੀ ਦੀਆਂ ਹੱਦਾਂ ਪਾਰ, 5 ਸਾਲ ਦੀ ਬੱਚੀ ਨਾਲ ਜਬਰ-ਜਨਾਹ

by jaskamal

ਨਿਊਜ਼ ਡੈਸਕ : ਇਕ ਮੁਲਜ਼ਮ ਨੇ ਭਾਰੀ ਦਰਿੰਦਗੀ ਵਿਖਾਉਂਦੇ ਹੋਏ 5 ਸਾਲ ਦੀ ਇਕ ਬੱਚੀ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਮੁਲਜ਼ਮ ਖ਼ਿਲਾਫ਼ ਥਾਣਾ ਫੱਤੂਢੀਂਗਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਫੱਤੂਢੀਂਗਾ ਦੇ ਨੇੜਲੇ ਇਕ ਪਿੰਡ ’ਚ ਰਹਿੰਦੀ ਇਕ ਔਰਤ ਨੇ ਫੱਤੂਢੀਂਗਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਮੂਲ ਰੂਪ ’ਚ ਅਲੀਗੜ੍ਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਅੱਜਕਲ੍ਹ ਫੱਤੂਢੀਂਗਾ ਖੇਤਰ ‘ਚ ਹੀ ਰਹਿੰਦੀ ਹੈ। ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਪੌਪਕੋਨ ਅਤੇ ਮੂੰਗਫ਼ਲੀ ਦੀ ਰੇਹੜੀ ਲਾਉਂਦਾ ਹੈ ਅਤੇ ਉਸ ਦੇ 2 ਬੱਚੇ ਹਨ। ਵੱਡਾ ਮੁੰਡਾ 9 ਸਾਲ ਦਾ ਹੈ ਜੋਕਿ ਆਪਣੇ ਦਾਦਾ-ਦਾਦੀ ਕੋਲ ਯੂ. ਪੀ. ’ਚ ਰਹਿੰਦਾ ਹੈ ਅਤੇ ਉਸ ਦੀ ਛੋਟੀ ਧੀ ਜੋਕਿ 5 ਸਾਲ ਦੀ ਹੈ, ਉਨ੍ਹਾਂ ਦੇ ਕੋਲ ਰਹਿੰਦੀ ਹੈ। 

28 ਮਾਰਚ 2022 ਨੂੰ ਉਸ ਦਾ ਪਤੀ ਰੇਹੜੀ ਲਾਉਣ ਲਈ ਕਿਸੇ ਪਿੰਡ ’ਚ ਚਲਾ ਗਿਆ ਸੀ ਅਤੇ ਉਹ ਆਪਣੀ 5 ਸਾਲ ਦੀ ਬੱਚੀ ਨੂੰ ਖਿਡੌਣੇ ਦੇ ਕੇ ਕਿਸੇ ਘਰ ’ਚ ਕੰਮ ਕਰਨ ਚਲੀ ਗਈ ਸੀ, ਜਦੋਂ ਉਹ ਕਰੀਬ 12 ਵਜੇ ਘਰ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਉਸ ਦੀ ਬੱਚੀ ਬਾਥਰੂਮ ਤੋਂ ਨਿਕਲ ਕੇ ਬਾਹਰ ਖੜ੍ਹੀ ਸੀ ਅਤੇ ਬੇਹੱਦ ਸਹਿਮੀ ਹੋਈ ਸੀ, ਜਦੋਂ ਉਸ ਨੇ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੁਹੰਮਦ ਸੌਰਵ ਪੁੱਤਰ ਮੁਹੰਮਦ ਮਸੀਹ ਵਾਸੀ ਪਿੰਡ ਛਾਤਾਪੁਰ, ਜ਼ਿਲ੍ਹਾ ਸਿਪੌਲ ਬਿਹਾਰ ਹਾਲ ਵਾਸੀ ਪਰਵੇਜ ਨਗਰ, ਥਾਣਾ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਨੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਹੈ ਅਤੇ ਬਾਅਦ ’ਚ ਮੁਲਜ਼ਮ ਹੈਲਮੇਟ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਮੌਕੇ ਦਾ ਦੌਰਾ ਕੀਤਾ ਅਤੇ ਮੁਲਜਮ ਮੁਹੰਮਦ ਸੌਰਵ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਮੁਲਜ਼ਮ ਦੀ ਤਲਾਸ਼ ਜਾਰੀ ਹੈ।