6ਵੀਂ ਜਮਾਤ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ

by

ਜਬਲਪੁਰ : ਡਿੰਡੋਰੀ-ਜਬਲਪੁਰ ਰੋਡ 'ਤੇ ਸੰਚਾਲਿਤ ਨਵੋਦਿਆ ਸਕੂਲ 'ਚ 6ਵੀਂ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਸੂਚਨਾ ਮਿਲਣ 'ਤੇ ਕੁਲੈਕਟਰ, ਐੱਸਪੀ ਸਮੇਤ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਮੌਕੇ 'ਤੇ ਪਹੁੰਚਿਆ। ਵਿਦਿਆਰਥਣ ਮਧੂ ਮਰਾਵੀ ਪਿਤਾ ਤਿਨਾਰੀ ਮਰਾਵੀ ਉਮਰ 13 ਸਾਲ ਗ੍ਰਾਮ ਭੀਮ ਖੁੰਡੀ ਦੀ ਰਹਿਣ ਵਾਲੀ ਸੀ। ਵਿਦਿਆਰਥਣ ਕੋਲੋਂ ਇਕ ਪੱਤਰ ਵੀ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥਣ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਨਵੋਦਿਆ ਵਿਦਿਆਲਾ ਨਰਕ ਹੈ। ਬੱਚੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਪਿਤਾ ਨੇ ਖਦਸ਼ਾ ਪ੍ਰਗਟਾਇਆ ਹੈ। 


ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਰੱਸੀ ਬੱਝੀ ਹੋਈ ਸੀ ਤੇ ਜਿਸ ਹਾਈਟ 'ਤੇ ਰੱਸੀ ਬੱਝੀ ਹੋਈ ਸੀ, ਅਜਿਹਾ ਉਹ ਕਰ ਹੀ ਨਹੀਂ ਸਕਦੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪਰਿਵਾਰ ਤੋਂ ਦੂਰ ਹੋਮ ਕਾਰਨ ਉਸ ਨੇ ਅਜਿਹਾ ਕਦਮ ਉਠਾਇਆ ਹੈ। ਜਦਕਿ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਨੂੰ ਸਕੂਲ ਛੱਡ ਕੇ ਆਏ ਸਨ ਤੇ ਉਹ ਉੱਥੇ ਜਾਣ ਲਈ ਕਾਫ਼ੀ ਉਤਸ਼ਾਹਤ ਸੀ। 

More News

NRI Post
..
NRI Post
..
NRI Post
..