19 ਫਰਵਰੀ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਬ੍ਰਿਟੇਨ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਨੇ ਆਪਣੇ ਆਗੂ ਜੈਰੇਮੀ ਕੋਰਬਿਨ ਵੱਲੋਂ ਬ੍ਰੈਗਜ਼ਿਟ ਬਾਰੇ ਅਪਣਾਈ ਰਣਨੀਤੀ ਅਤੇ ਯਹੂਦੀ ਵਿਰੋਧੀ ਵਿਵਾਦ ਕਰਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ |

ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟਿਸ਼ ਸਿਆਸਤ ’ਚ ਵੰਡੀਆਂ ਪੈ ਗਈਆਂ ਹਨ ਅਤੇ ਰਵਾਇਤੀ ਪਾਰਟੀਆਂ ਦੇ ਆਗੂ ਮੁਲਕ ’ਚ ਨਵੇਂ ਗਠਜੋੜ ਬਣਾਉਣ ਨੂੰ ਤਰਜੀਹ ਦੇ ਰਹੇ ਹਨ | ਸੰਸਦ ਮੈਂਬਰ ਕ੍ਰਿਸ ਲੈਸਲੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਲੇਬਰ ਪਾਰਟੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ‘ਅਸੀਂ ਉਸ ਨੂੰ ਬਚਾਉਣ ਲਈ ਸਭ ਕੁਝ ਕੀਤਾ ਪਰ ਹੁਣ ਇਸ ਨੂੰ ਧੁਰ ਖੱਬੇ ਪੱਖੀਆਂ ਦੀ ਮਸ਼ੀਨੀ ਸਿਆਸਤ ਨੇ ਹਾਈਜੈਕ ਕਰ ਲਿਆ ਹੈ |’
ਇਹਨਾਂ ਸੱਤ ਸੰਸਦ ਮੈਂਬਰਾਂ ਨੇ ਪਾਰਟੀ ਛੱਡੀ ਹੈ :
- ਲੂਸੀਆਨਾ ਬਰਜਰ
- ਲੈਸਲੀ
- ਐਂਜਿਲਾ ਸਮਿੱਥ
- ਗੇਵਿਨ ਸ਼ੂਕਰ
- ਚੂਕਾ ਉਮੁੰਨਾ
- ਮਾਈਕ ਗੇਪਸ
- ਐਨ ਕੌਫ਼ੀ




