ਅੰਮ੍ਰਿਤਸਰ : ਰਾਜਾਸਾਂਸੀ ਦੇ ਪਿੰਡ ਸ਼ਾਹੁਰਾ ਦੇ ਬੂਥ ਨੰਬਰ 123 'ਤੇ ਮਤਦਾਨ ਮੁਕੰਮਲ ਹੋ ਚੁੱਕਾ ਹੈ। ਤੇਜ਼ ਧੁੱਪ ਦੇ ਬਾਵਜੂਦ ਲੋਕ ਰੁਕ-ਰੁਕ ਕੇ ਵੋਟ ਪਾਉਣ ਆਉਂਦੇ ਰਹੇ। ਸ਼ਾਮ ਤੱਕ ਇਸ ਪੋਲਿੰਗ ਬੂਥ 'ਤੇ ਕੁੱਲ 73 ਫ਼ੀਸਦੀ ਮਤਦਾਨ ਹੋਇਆ। ਕੁੱਲ ਵੋਟਰ 608 ਸਨ, ਜਿਨ੍ਹਾਂ ਵਿੱਚੋਂ 444 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਐੱਸਪੀ ਰਾਜੇਸ਼ ਸ਼ਰਮਾ ਦੀ ਅਗਵਾਈ 'ਚ ਪੁਲਿਸ ਫੋਰਸ ਨੇ ਪੂਰੀ ਮੁਸਤੈਦੀ ਨਾਲ ਹਰ ਪਾਸੇ ਨਜ਼ਰ ਰੱਖੀ ਹੋਈ ਸੀ।ਜ਼ਿਕਰਯੋਗ ਹੈ ਕਿ ਪਿੰਡ ਸ਼ਹੁਰਾ 'ਚ ਪੋਲਿੰਗ ਬੂਥ ਨੰਬਰ 123 'ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ 'ਚ ਸਾਹਮਣੇ ਆਇਆ ਸੀ ਕਿ ਇਸ ਬੂਥ 'ਤੇ ਵੋਟਾਂ ਪਾਉਣ ਸਬੰਧੀ ਨਿਯਮਾਂ ਦੀ ਮੁਕੰਮਲ ਪਾਲਣਾ ਨਹੀਂ ਹੋਈ ਹੈ।
ਅਸਲ ਵਿਚ ਸਾਹਮਣੇ ਆਇਆ ਹੈ ਕਿ ਇੱਥੇ ਇਕ ਤੋਂ ਵਧ ਵਿਅਕਤੀ ਇਕੱਠੇ ਹੋ ਕੇ ਵੋਟ ਪਾ ਰਹੇ ਸਨ। ਹਾਲਾਂਕਿ ਕਿਸੇ ਵੀ ਸਿਆਸਤਦਾਨ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਜ਼ਿਲ੍ਹਾ ਚੋਣ ਅਧਿਕਾਰੀ ਢਿੱਲੋਂ ਵੱਲੋਂ ਇਸ ਸਾਰੇ ਮਸਲੇ ਨੂੰ ਚੋਣ ਕਮਿਸ਼ਨ ਦੇ ਧਿਆਨ 'ਚ ਲਿਆਂਦਾ ਗਿਆ ਜਿਸ ਤੋਂ ਬਾਅਦ ਇਸ ਬੂਥ ਦੀਆਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ।



