ਵਿਟਾਮਿਨ E ਦੀ ਕਮੀ ਨੂੰ ਕਰਨਾ ਚਾਹੁੰਦੇ ਹੋ ਪੂਰਾ ? ਇਸ ਖੁਰਾਕ ਨੂੰ ਆਪਣੀ ਡਾਈਟ ‘ਚ ਕਰੋ ਐਡ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਡੇ ਸਰੀਰ ਲਈ ਵਿਟਾਮਿਨ ਤੇ ਖਣਿਜਾਂ ਦੀ ਲੋੜੀਂਦੀ ਮਾਤਰਾ ਹੋਣਾ ਬਹੁਤ ਜ਼ਰੂਰੀ ਹੈ। ਹੋਰ ਵਿਟਾਮਿਨਾਂ ਦੀ ਤਰ੍ਹਾਂ, ਵਿਟਾਮਿਨ ਈ ਵੀ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਨਾ ਸਿਰਫ਼ ਇਮਿਊਨਿਟੀ ਵਧਾਉਂਦੇ ਹਨ, ਸਗੋਂ ਮਾਸਪੇਸ਼ੀਆਂ ਵਿਚ ਦਰਦ, ਕਮਜ਼ੋਰੀ ਵਰਗੀਆਂ ਸਮੱਸਿਆਵਾਂ 'ਚ ਵੀ ਰਾਹਤ ਦਿੰਦੇ ਹਨ।

ਅਜਿਹੀ ਸਥਿਤੀ 'ਚ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਰੋਜ਼ਾਨਾ ਖੁਰਾਕ 'ਚ ਅਜਿਹੇ ਭੋਜਨ ਦਾ ਸੇਵਨ ਕਰੀਏ ਜਿਸ ਵਿੱਚ ਵਿਟਾਮਿਨ ਈ ਕਾਫ਼ੀ ਮਾਤਰਾ 'ਚ ਮੌਜੂਦ ਹੋਵੇ।

  1. ਪਾਲਕ - ਭਾਵੇਂ ਪਾਲਕ ਨੂੰ ਆਇਰਨ ਦਾ ਭੰਡਾਰ ਮੰਨਿਆ ਜਾਂਦਾ ਹੈ, ਪਰ ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਅਤੇ ਵਿਟਾਮਿਨ ਈ ਵੀ ਹੁੰਦਾ ਹੈ। ਪਾਲਕ ਦੇ ਨਿਯਮਤ ਸੇਵਨ ਨਾਲ ਸਰੀਰ 'ਚ ਵਿਟਾਮਿਨ ਈ ਦੀ ਕਮੀ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
  2. ਬਦਾਮ - ਬਦਾਮ ਦਾ ਸੇਵਨ ਸਾਡੇ ਦਿਮਾਗ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਬਦਾਮ 'ਚ ਵਿਟਾਮਿਨ ਈ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ, ਅਜਿਹੇ 'ਚ ਸਰੀਰ 'ਚ ਊਰਜਾ ਵਧਾਉਣ ਦੇ ਨਾਲ-ਨਾਲ ਵਿਟਾਮਿਨ ਈ ਦੀ ਕਮੀ ਵੀ ਬਦਾਮ ਦੇ ਸੇਵਨ ਨਾਲ ਪੂਰੀ ਹੁੰਦੀ ਹੈ।
  3. ਮੂੰਗਫਲੀ - ਮੂੰਗਫਲੀ ਦੀ ਵਰਤੋਂ ਲਗਭਗ ਹਰ ਘਰ 'ਚ ਕੀਤੀ ਜਾਂਦੀ ਹੈ। ਸਬਜ਼ੀਆਂ ਦੇ ਨਾਲ-ਨਾਲ ਮੂੰਗਫਲੀ ਦਾ ਤੇਲ ਵੀ ਖਾਧਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮੂੰਗਫਲੀ ਨਾ ਸਿਰਫ ਸਵਾਦਿਸ਼ਟ ਹੁੰਦੀ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਵਿਟਾਮਿਨ ਈ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।
  4. ਪਪੀਤਾ - ਪਪੀਤਾ ਆਮ ਤੌਰ 'ਤੇ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਅਤੇ ਭਾਰ ਘਟਾਉਣ ਲਈ ਖਾਧਾ ਜਾਂਦਾ ਹੈ। ਪਰ ਪਪੀਤੇ ਵਿੱਚ ਵਿਟਾਮਿਨ ਈ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਨੂੰ ਕਾਫੀ ਹੱਦ ਤੱਕ ਦੂਰ ਕਰ ਸਕਦਾ ਹੈ।