by jaskamal
ਨਿਊਜ਼ ਡੈਸਕ : ਕਰਨਾਟਕ 'ਚ ਹਿਜਾਬ ਵਿਵਾਦ ਦੇ ਮੱਦੇਨਜ਼ਰ ਪੁਲਿਸ ਨੇ ਅਹਤਿਆਤ ਵਜੋਂ ਦੱਖਣ ਕੰਨੜ ਤੇ ਉਡੁਪੀ ਜ਼ਿਲ੍ਹਿਆਂ 'ਚ ਫਲੈਗ ਮਾਰਚ ਕੀਤਾ। ਪੁਲਿਸ ਦੇ ਡਿਪਟੀ ਕਮਿਸ਼ਨਰ ਹਰੀਰਾਮ ਸ਼ੰਕਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦੱਖਣ ਕੰਨੜ ਜ਼ਿਲ੍ਹੇ ਦੇ ਪੁੱਟੂਰ ਤੇ ਸੂਰਤਕਲ 'ਚ ਫਲੈਗ ਮਾਰਚ ਕੀਤਾ ਗਿਆ।
ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੀ 97ਵੀਂ ਬਟਾਲੀਅਨ ਦੇ 130 ਜਵਾਨਾਂ ਨੇ ਇਸ 'ਚ ਹਿੱਸਾ ਲਿਆ। ਸ਼ੰਕਰ ਨੇ ਕਿਹਾ ਕਿ ਜੇਕਰ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਹੈ ਤਾਂ ਇੱਥੇ ਤਾਇਨਾਤ ਆਰਏਐੱਫ ਦੇ ਕਰਮਚਾਰੀ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਕਾਰਵਾਈ ਕਰਨਗੇ।
More News
Jaskamal Singh
Jaskamal Singh