ਦਰਦਨਾਕ ਹਾਦਸਾ : ਮੋਟਰਸਾਈਕਲ ਨੂੰ 3 ਕਿਲੋਮੀਟਰ ਤਕ ਘਸੀਟਦਾ ਲੈ ਗਿਆ ਗੱਡੀ ਚਾਲਕ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਵਿਖੇ ਇਕ ਮਹਿੰਦਰਾ ਪਿਕਅਪ ਦਾ ਡਰਾਈਵਰ ਮੋਟਰਸਾਇਕਲ ਨੂੰ ਕਰੀਬ 3 ਕਿਲੋਮੀਟਰ 'ਤੱਕ ਘਸੀਟਦਾ ਲੈ ਗਿਆ। ਜਿਸ ਮਗਰੋਂ ਕੁੱਝ ਲੋਕਾਂ ਡਰਾਈਵਰ ਦਾ ਪਿੱਛਾ ਕਰ ਕੇ ਉਸਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਿਕ ਮਹਿੰਦਰਾ ਪਿੱਕਅੱਪ ਦਾ ਡਰਾਈਵਰ ਅਭਿਸ਼ੇਕ ਕੁਮਾਰ ਹਿਮਾਚਲ ਤੋਂ ਸਬਜ਼ੀ ਲੈਣ ਜਲੰਧਰ ਜਾ ਰਿਹਾ ਸੀ। ਇਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੋਹਾਲ ਕੋਲ ਮੋਟਰਸਾਈਕਲ ਨੂੰ ਟੱਕਰ ਮਾਰੀ , ਜਿਸ ਵਿਚ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਨੇ ਪਹਿਲਾਂ ਇਕ ਮੋਟਰਸਾਇਕਲ ਨੂੰ ਟੱਕਰ ਮਾਰੀ ਜਿਸ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਇਸ ਮਗਰੋਂ ਡਰਾਈਵਰ ਨੇ ਅੱਗੇ ਜਾ ਕੇ ਇੱਕ ਹੋਰ ਬਾਈਕ ਸਵਾਰ ਨੂੰ ਟੱਕਰ ਮਾਰੀ ਤੇ ਉਸਨੂੰ ਤਿੰਨ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਮੌਕੇ ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਲੋਕਾਂ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

More News

NRI Post
..
NRI Post
..
NRI Post
..