ਯੂਕਰੇਨ ਖ਼ਿਲਾਫ਼ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਰੂਸੀ ਪੱਤਰਕਾਰ ਨੇ ਨੌਕਰੀ ਛੱਡੀ

by jaskamal

ਨਿਊਜ਼ ਡੈਸਕ : ਇਕ ਸਰਕਾਰੀ ਟੀਵੀ ਸਮਾਚਾਰ ਪ੍ਰਸਾਰਣ ਦੌਰਾਨ ਯੂਕਰੇਨ 'ਚ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਇਕ ਪੱਤਰਕਾਰ ਨੇ ਨੌਕਰੀ ਛੱਡ ਦਿੱਤੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਸ਼ਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਜਰਮਨੀ ਦੇ ਸਪੀਗਲ ਇੰਟਰਨੈਸ਼ਨਲ ਨਾਲ ਇਕ ਇੰਟਰਵਿਊ 'ਚ ਚੈਨਲ ਦੀ ਸੰਪਾਦਕ ਮਰੀਨਾ ਓਵਸਯਾਨਿਕੋਵਾ ਨੇ ਕਿਹਾ ਕਿ ਮੈਂ ਆਪਣਾ ਦੇਸ਼ ਨਹੀਂ ਛੱਡਣਾ ਚਾਹੁੰਦੀ। ਮੈਂ ਇਕ ਦੇਸ਼ ਭਗਤ ਹਾਂ ਤੇ ਮੇਰਾ ਬੇਟਾ ਮੇਰੇ ਤੋਂ ਵੀ ਵੱਡਾ ਦੇਸ਼ ਭਗਤ ਹੈ।

ਅਸੀਂ ਯਕੀਨਨ ਅਜਿਹਾ ਨਹੀਂ ਕਰਨਾ ਚਾਹੁੰਦੇ ਹਾਂ ਅਤੇ ਨਾ ਹੀ ਕਿਤੇ ਵੀ ਪ੍ਰਵਾਸ ਕਰਨਾ ਚਾਹੁੰਦੇ ਹਾਂ। ਰੂਸੀ ਪੱਤਰਕਾਰ ਨੇ ਲਾਈਵ ਪ੍ਰਸਾਰਣ ਦੇ ਸੈੱਟ 'ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ 'ਤੇ ਲਿਖਿਆ ਸੀ, ਜੰਗ ਬੰਦ ਕਰੋ, ਜੰਗ ਨਹੀਂ ਹੋਣੀ ਚਾਹੀਦੀ।' ਉਸ ਨੇ ਇਕ ਤਖ਼ਤੀ ਫੜੀ ਹੋਈ ਸੀ ਜਿਸ 'ਤੇ ਲਿਖਿਆ ਸੀ, 'ਪ੍ਰਚਾਰ 'ਤੇ ਭਰੋਸਾ ਨਾ ਕਰੋ। ਉਹ ਇਥੇ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਰੂਸੀ ਜੰਗ ਦੇ ਵਿਰੁੱਧ ਹਨ। ਬਾਅਦ 'ਚ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਸਕੋ ਦੀ ਇਕ ਅਦਾਲਤ ਨੇ ਉਸ 'ਤੇ 30,000 ਰੂਬਲ ਦਾ ਜੁਰਮਾਨਾ ਲਾਇਆ। ਫਰਾਂਸ 24 ਦੇ ਮੁਤਾਬਕ, ਉਹ ਰੂਸੀ ਸਰਕਾਰੀ ਟੈਲੀਵਿਜ਼ਨ ਤੋਂ ਨੌਕਰੀ ਛੱਡ ਰਹੀ ਹੈ।

More News

NRI Post
..
NRI Post
..
NRI Post
..