by jaskamal
ਨਿਊਜ਼ ਡੈਸਕ : ਇਕ 102 ਸਾਲਾ ਵਿਅਕਤੀ ਨੂੰ ਅਦਾਲਤ ਨੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ 15 ਸਾਲ ਦੀ ਸਜ਼ਾ ਸੁਣਾਈ ਹੈ। ਮਾਮਲਾ ਤਾਮਿਲਨਾਡੂ ਦੇ ਤਿਰੂਵੱਲੁਰ ਦਾ ਹੈ, ਜਿੱਥੇ ਚਾਰ ਸਾਲ ਪਹਿਲਾਂ 102 ਸਾਲਾ ਦੋਸ਼ੀ ਕੇ. ਪਰਸੁਰਮਨ ਨੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਤਿਰੂਵੱਲੁਰ ਦੀ ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਦੋਸ਼ੀ ਨੂੰ 10 ਸਾਲ ਦੀ ਸਖ਼ਤ ਸਜ਼ਾ ਤੇ 5 ਸਾਲ ਦੀ ਸਧਾਰਨ ਸਜ਼ਾ ਦਿੱਤੀ ਜਾਣੀ ਹੈ। ਅਦਾਲਤ ਨੇ ਦੋਸ਼ੀ ਨੂੰ ਪੀੜਤ ਨੂੰ 45,000 ਰੁਪਏ ਮੁਆਵਜ਼ਾ ਅਤੇ 5,000 ਰੁਪਏ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ।
More News
Jaskamal Singh
Jaskamal Singh