ਕੇਜਰੀਵਾਲ ‘ਤੇ ਸਿੱਧੂ ਦਾ ਹਮਲਾ, ਕਿਹਾ-ਰਾਜ ਸਭਾ ਮੈਂਬਰਾਂ ਰਾਹੀਂ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ “ਦਿੱਲੀ ਵਾਲੇ”

by jaskamal

ਨਿਊਜ਼ ਡੈਸਕ : ‘ਆਪ’ ਵੱਲੋਂ ਪੰਜਾਬ ਰਾਜ ਸਭਾ ਲਈ ਉਮੀਦਵਾਰਾਂ ਦੇ ਐਲਾਨ ਪਿੱਛੋਂ ਸਿਆਸੀ ਸ਼ੁਰੂ ਹੈ। ਇਨ੍ਹਾਂ 'ਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਨਾਂ ਵੀ ਹੈ। ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਹਮਲਾ ਕੀਤਾ ਹੈ।

ਸਿੱਧੂ ਨੇ ਦੋਸ਼ ਲਾਇਆ ਕਿ ਰਾਜ ਸਭਾ ਦੇ ਉਮੀਦਵਾਰਾਂ ਰਾਹੀਂ ਦਿੱਲੀ 'ਚ ਬੈਠੇ ਲੋਕ ਪੰਜਾਬ ਸਰਕਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਹਾਲਾਂਕਿ ਸਿੱਧੂ ਨੇ ਹਰਭਜਨ ਸਿੰਘ ਨੂੰ ਰਾਜ ਸਭਾ ਲਈ ਚੰਗੀ ਚੁਆਇਸ ਹੈ। ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਨੂੰ ਕੰਟਰੋਲ ਕਰਨ ਵਲੇ ਦਿੱਲੀ ਦੇ ਰਿਮੋਟ ਲਈ ਨਵੀਂ ਬੈਟਰੀ ਮਿਲ ਗਈ ਹੈ। ਇਹ ਬੈਟਰੀ ਹੁਣ ਟਿਮਟਿਮਾ ਰਹੀ ਹੈ। ਹਰਭਜਨ ਸਿੰਘ ਇਕ ਅਪਵਾਦ ਹਨ ਬਸ। ਬਾਕੀ ਸਭ ਦਿੱਲੀ ਦੇ ਰਿਮੋਟ ਕੰਟਰੋਲ ਲਈ ਬੈਟਰੀ ਹਨ, ਇਹ ਪੰਜਾਬ ਦੇ ਨਾਲ ਧੋਖਾ ਹੈ।

More News

NRI Post
..
NRI Post
..
NRI Post
..