ਨਾਜਾਇਜ਼ ਹਥਿਆਰਾਂ ਸਮੇਤ ਗੈਂਗਸਟਰ ਯੋਧਾ ਨੂੰ ਕੀਤਾ ਗ੍ਰਿਫਤਾਰ, ਨਿਸ਼ਾਨੇ ‘ਤੇ ਸੀ ਇਹ ਪੰਜਾਬੀ ਸਿੰਗਰ…

by jaskamal

ਨਿਊਜ਼ ਡੈਸਕ : ਮੋਹਾਲੀ ਪੁਲਿਸ ਨੇ ਅੱਜ ਗੈਂਗਸਟਰ ਲੱਕੀ ਪਟਿਆਲ ਦੇ ਖਾਸ ਗੁਰਗੇ ਯੋਧਾ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਯੋਧਾ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਇਸ ਗੱਲ ਦੀ ਪੁਸ਼ਟੀ ਐੱਸਐੱਸਪੀ ਮੋਹਾਲੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਪੁਲਿਸ ਨੇ ਅੱਜ ਗੈਂਗਸਟਰ ਲੱਕੀ ਪਟਿਆਲ ਦੇ ਖਾਸ ਗੁਰਗੇ ਯੋਧਾ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਬੰਬੀਹਾ ਗਰੁੱਪ ਤੇ ਅਰਮੀਨੀਆ ਜੇਲ੍ਹ 'ਚ ਬੰਦ ਲੱਕੀ ਪਟਿਆਲ ਦੇ ਖਾਸ ਗੁਰਗੇ ਯੋਧਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋ ਕੋਲੋਂ ਨਾਜਾਇਜ਼ ਹਥਿਆਰਾਂ ਦੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਕਈ ਪੰਜਾਬੀ ਸਿੰਗਰ ਹਨ।

ਪੁਲਿਸ ਨੂੰ ਕਬੱਡੀ ਖਿਡਾਰੀ ਕਤਲ ਕਾਂਡ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਜਾਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਪੁੱਛਗਿੱਛ 'ਚ ਕਈ ਖੁਲਾਸੇ ਹੋਏ ਹਨ ਕਿ ਜੇਲ 'ਚ ਬੰਦ ਗੈਂਗਸਟਰ ਕਿਸ ਤਰ੍ਹਾਂ ਡਰਾਉਣ ਦੀ ਯੋਜਨਾ ਬਣਾ ਰਹੇ ਹਨ। ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਪਿਛਲੇ ਦਿਨੀਂ ਧਮਕੀਆਂ ਮਿਲੀਆਂ ਸਨ। ਗਾਇਕ ਮਨਕੀਰਤ ਔਲਖ ਸਮੇਤ ਤਿੰਨ ਤੋਂ ਚਾਰ ਪੰਜਾਬੀ ਗਾਇਕ ਗੈਂਗਸਟਰ ਸ਼ੋਅ ਦੇ ਨਿਸ਼ਾਨੇ 'ਤੇ ਹਨ। ਹਾਲਾਂਕਿ ਪੁਲਸ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।  ਸੂਤਰਾਂ ਅਨੁਸਾਰ ਜਲਦ ਹੀ ਮਨਕੀਰਤ ਔਲਖ ਸਮੇਤ ਤਿੰਨ ਤੋਂ ਚਾਰ ਗਾਇਕ ਸੁਰੱਖਿਆ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ।

More News

NRI Post
..
NRI Post
..
NRI Post
..